Site icon TheUnmute.com

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਦਰਸ਼ਨਾਂ ਸਮੇਂ ਨਿੱਕਰ ਤੇ ਕੈਪਰੀ ਪਾਉਣ ’ਤੇ ਲੱਗੀ ਰੋਕ

ਸ੍ਰੀ ਦੂਖਨਿਵਾਰਨ ਸਾਹਿਬ

ਪਟਿਆਲਾ, 21 ਸਤੰਬਰ 2023: ਪਟਿਆਲਾ (Patiala) ‘ਚ ਗੁਰਦਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਦਰਸ਼ਨਾ ਲਈ ਆਉਣ ਵਾਲੇ ਸ਼ਰਧਾਲੂ ਨਿੱਕਰ ਅਤੇ ਕੈਪਰੀ ਪਾ ਗੁਰੂ ਘਰ ‘ਚ ਦਾਖਲ ਨਹੀਂ ਹੋ ਸਕਣਗੇ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਦਫਤਰ ਦੇ ਵੱਲੋਂ ਹਦਾਇਤਾਂ ਜਾਰੀ ਕਰਦਿਆਂ ਦਰਸ਼ਨਾਂ ਸਮੇਂ ਨਿੱਕਰ ਤੇ ਕੈਪਰੀ ਪਾਉਣ ’ਤੇ ਲੱਗੀ ਰੋਕ ਲਗਾਈ ਗਈ ਹੈ |

ਇਸ ਸਬੰਧੀ ਬਕਾਇਦਾ ਪ੍ਰਬੰਧਕੀ ਦਫਤਰ ਦੇ ਬਾਹਰ ਲਗਾਏ ਗਏ ਇਕ ਸਪੀਕਰ ਰਾਹੀਂ ਅਨਾਊਂਸਮੈਂਟਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਤੰਬਾਕੂ, ਬੀੜੀ, ਸਿਗਰਟ, ਸ਼ਰਾਬ ਜਾਂ ਹੋਰ ਕੋਈ ਨਸ਼ੀਲੀ ਵਸਤੂ ਦਾ ਸੇਵਨ ਕਰਕੇ ਆਉਣ ਦੀ ਸਖ਼ਤ ਮਨਾਹੀ ਹੈ, ਤਲਾਸ਼ੀ ਸਮੇਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਬਰਾਮਦ ਹੋਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |ਗੁਰਦੁਆਰਾ ਸਾਹਿਬ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਸਖ਼ਤ ਮਨਾਹੀ ਹੈ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਮੇਤ ਕਈ ਹੋਰ ਸੂਬਿਆਂ ਵਿਚ ਕਈ ਧਾਰਮਿਕ ਅਸਥਾਨਾਂ ਅੰਦਰ ਅਜਿਹੇ ਕੱਪੜਿਆਂ ‘ਤੇ ਰੋਕਾਂ ਲਗਾਈਆਂ ਗਈਆਂ ਹਨ, ਤਾਂ ਜੋ ਧਾਰਮਿਕ ਸਥਾਨਾਂ ਦੀ ਮਰਿਯਾਦਾ ਬਣੀ ਰਹੀ |

Exit mobile version