July 7, 2024 7:26 am
ਵਿਧਾਨ ਸਭਾ ਚੋਣਾਂ 2022

ਵਿਧਾਨ ਸਭਾ ਚੋਣਾਂ 2022 : ਮਸ਼ਹੂਰ ਅਦਾਕਾਰਾਂ ਨੇ ਸਿਆਸਤ ‘ਚ ਕੀਤੀ ਐਂਟਰੀ

ਚੰਡੀਗੜ੍ਹ, 7 ਫਰਵਰੀ 2022 : ਵਿਧਾਨ ਸਭਾ ਚੋਣਾਂ ਦਾ ਸਮਾਂ ਬੇਹੱਦ ਨਜ਼ਦੀਕ ਆ ਚੁੱਕਾ ਹੈ| ਜਿਸ ਦੇ ਚਲਦਿਆਂ ਉਮੀਦਵਾਰਾਂ ਤੇ ਕਈ ਮਸ਼ਹੂਰ ਹਸਤੀਆਂ ਦਾ ਸਿਆਸਤ ਦੇ ਵਿੱਚ ਆਉਣਾ ਵੀ ਲਗਾਤਾਰ ਜਾਰੀ ਹੈ | ਜਿਸ ਦੇ ਚਲਦਿਆਂ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ  ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਹੈ।