ਚੰਡੀਗੜ੍ਹ, 15 ਫਰਵਰੀ 2024: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਆਗੀ ਆਸਿਫ਼ ਅਲੀ ਜ਼ਰਦਾਰੀ (Asif Ali Zardari) ਪਾਕਿਸਤਾਨ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਪੀ.ਐੱਮ.ਐੱਲ.-ਐੱਨ ਅਤੇ ਪੀ.ਪੀ.ਪੀ ਦੇ ਗਠਜੋੜ ਤੋਂ ਬਾਅਦ ਸਥਿਤੀ ਨਹੀਂ ਬਦਲਦੀ ਹੈ ਤਾਂ ਦੇਸ਼ ਪੀ.ਐੱਮ.ਐੱਲ.-ਐੱਨ. ਪਾਰਟੀ ਦੇ ਪ੍ਰਧਾਨ ਮੰਤਰੀ ਅਤੇ ਪੀ.ਪੀ.ਪੀ ਦੇ ਪ੍ਰਧਾਨ ਨੂੰ ਦੇਖੇਗਾ। ਮੰਗਲਵਾਰ ਰਾਤ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਨਵਾਜ਼ ਸ਼ਰੀਫ ਨੇ ਆਪਣੇ ਭਰਾ ਸ਼ਹਿਬਾਜ਼ ਸ਼ਰੀਫ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ।
ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿੱਚ ਵੰਡਿਆ ਫਤਵਾ ਸੀ ਅਤੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਅਜਿਹੇ ‘ਚ ਪਾਕਿਸਤਾਨ ‘ਚ ਗਠਜੋੜ ਸਰਕਾਰ ਦਾ ਗਠਨ ਤੈਅ ਸੀ। ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਕੋਲ ਸਭ ਤੋਂ ਵੱਧ ਉਮੀਦਵਾਰਾਂ ਦਾ ਸਮਰਥਨ ਹੈ ਪਰ ਨੈਸ਼ਨਲ ਅਸੈਂਬਲੀ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਪੀਟੀਆਈ ਸਰਕਾਰ ਨਹੀਂ ਬਣਾ ਸਕੇਗੀ।