ਚੰਡੀਗੜ੍ਹ 20 ਜੂਨ 2022: ਵਿਸ਼ਵ ਚੈਂਪੀਅਨ ਅਤੇ ਜੂਨੀਅਰ ਵਰਗ ਵਿੱਚ ਏਸ਼ਿਆਈ ਰਿਕਾਰਡ ਧਾਰਕ ਰੋਨਾਲਡੋ ਸਿੰਘ ਨੇ ਏਸ਼ਿਆਈ ਸਾਈਕਲਿੰਗ ਚੈਂਪੀਅਨਸ਼ਿਪ (Asian Cycling Championship) ਦੇ ਸੀਨੀਅਰ ਵਰਗ ਵਿੱਚ ਨਾ ਸਿਰਫ਼ ਆਪਣਾ ਪਹਿਲਾ ਤਗ਼ਮਾ ਜਿੱਤਿਆ, ਸਗੋਂ ਇੱਕ ਕਿਲੋਮੀਟਰ ਟਾਈਮ ਟਰਾਇਲ ਵਿੱਚ ਦੇਸ਼ ਨੂੰ ਆਪਣਾ ਪਹਿਲਾ ਤਗ਼ਮਾ ਵੀ ਦਿਵਾਇਆ।
ਭਾਰਤੀ ਰਾਈਡਰਾਂ ਨੇ ਚੈਂਪੀਅਨਸ਼ਿਪ ਦੇ ਤੀਜੇ ਦਿਨ ਦੋ ਕਾਂਸੀ ਦੇ ਤਗਮੇ ਜਿੱਤੇ। ਰੋਨਾਲਡੋ ਨੇ 58.254 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ 1.01.79 ਮਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਜਾਪਾਨ ਦੀ ਯੁਤਾ ਓਬਾਰਾ ਨੇ 1.01.11 ਮਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ।