ਚੰਡੀਗੜ੍ਹ 13 ਦਸੰਬਰ 2021: ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ (India) ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫੀ (Men’s Asian Hockey Champions Trophy 2021 )ਦੇ ਪਹਿਲੇ ਮੈਚ ਵਿੱਚ ਕੋਰੀਆ ਖ਼ਿਲਾਫ਼ ਆਪਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰੇਗੀ, ਕਈ ਨੌਜਵਾਨ ਖਿਡਾਰੀਆਂ ਦੀਆਂ ਨਜ਼ਰਾਂ ਪ੍ਰਦਰਸ਼ਨ ‘ਤੇ ਹੋਣਗੀਆਂ। ਭਾਰਤ ਨੇ 2011 ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਤਿੰਨ ਵਾਰ ਖ਼ਿਤਾਬ ਜਿੱਤਿਆ ਹੈ। ਇਸਨੇ 2016 ਵਿੱਚ ਕੁਆਂਟਨ ਅਤੇ 2018 ਵਿੱਚ ਮਸਕਟ ਵਿੱਚ ਖਿਤਾਬ ਜਿੱਤਿਆ ਸੀ।
ਭਾਰਤ (India) ਨੇ 14 ਦਸੰਬਰ ਨੂੰ ਕੋਰੀਆ ਦੇ ਖਿਲਾਫ ਪਹਿਲਾ ਮੈਚ ਖੇਡਣਾ ਹੈ। ਇਸ ਤੋਂ ਬਾਅਦ 15 ਦਸੰਬਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਮੁਕਾਬਲਾ ਹੋਵੇਗਾ। ਤੀਜਾ ਮੈਚ 17 ਦਸੰਬਰ ਨੂੰ ਪਾਕਿਸਤਾਨ ਅਤੇ 19 ਦਸੰਬਰ ਨੂੰ ਏਸ਼ੀਆਈ ਖੇਡਾਂ ਦੀ ਚੈਂਪੀਅਨ ਜਾਪਾਨ ਨਾਲ ਖੇਡਿਆ ਜਾਣਾ ਹੈ। ਸੈਮੀਫਾਈਨਲ 21 ਦਸੰਬਰ ਨੂੰ ਅਤੇ ਫਾਈਨਲ 22 ਦਸੰਬਰ ਨੂੰ ਹੋਵੇਗਾ।