Site icon TheUnmute.com

Asian Champions Trophy: ਹਾਕੀ ਟੂਰਨਾਮੈਂਟ ‘ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ

Asian Champions Trophy

ਚੰਡੀਗੜ੍ਹ, 09 ਅਗਸਤ 2023: ਸੈਮੀਫਾਈਨਲ ‘ਚ ਪਹਿਲਾਂ ਹੀ ਆਪਣੀ ਜਗ੍ਹਾ ਪੱਕੀ ਕਰ ਚੁੱਕੀ, ਤਿੰਨ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਨੂੰ ਬੁੱਧਵਾਰ ਨੂੰ ਏਸ਼ੀਆਈ ਚੈਂਪੀਅਨਜ਼ ਟਰਾਫੀ (Asian Champions Trophy) ਦੇ ਆਖਰੀ ਰਾਊਂਡ-ਰੋਬਿਨ ਲੀਗ ਮੈਚ ‘ਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜਗੀ । ਜਿੱਥੋਂ ਤੱਕ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਦਾ ਸਵਾਲ ਹੈ, ਭਾਰਤ ਆਪਣੇ ਚਾਰ ਮੈਚਾਂ ਵਿੱਚ ਅਜੇਤੂ ਹੈ ਜਦਕਿ ਪਾਕਿਸਤਾਨ ਸਿਰਫ਼ ਇੱਕ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ ਹੈ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8:30 ਵਜੇ ਖੇਡਿਆ ਜਾਵੇਗਾ | ਮੈਚ ਦੀ ਲਾਈਵ ਸਟ੍ਰੀਮਿੰਗ ਫੈਨਕੋਡ ‘ਤੇ ਹੋਵੇਗੀ। ਲਾਈਵ ਟੈਲੀਕਾਸਟ ਭਾਰਤ ਵਿੱਚ ਸਟਾਰ ਸਪੋਰਟਸ ਫਸਟ ਅਤੇ ਸਟਾਰ ਸਪੋਰਟਸ ਸਿਲੈਕਟ 2 ਐਚਡੀ ਟੀਵੀ ਚੈਨਲਾਂ ‘ਤੇ ਹੋਵੇਗਾ।

ਪਾਕਿਸਤਾਨ ਨੇ ਦੋ ਮੈਚ ਡਰਾਅ ਕੀਤੇ ਜਦਕਿ ਇਕ ਮੈਚ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਇਸ ਅਹਿਮ ਮੈਚ ਦੇ ਨਤੀਜੇ ‘ਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਹਾਰ ਤੋਂ ਬਚਣ ਦੀ ਕੋਸ਼ਿਸ਼ ਕਰੇਗਾ, ਟੀਮ ਡਰਾਅ ਦਾ ਟੀਚਾ ਰੱਖ ਸਕਦੀ ਹੈ। ਡਰਾਅ ਹੋਣ ‘ਤੇ ਵੀ ਪਾਕਿਸਤਾਨੀ ਟੀਮ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਬਾਕੀ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਹਨ।

ਜਿਕਰਯੋਗ ਹੈ ਕਿ ਪਾਕਿਸਤਾਨ ਵੀ ਭਾਰਤ ਵਾਂਗ ਤਿੰਨ ਵਾਰ ਦਾ ਚੈਂਪੀਅਨ ਹੈ। ਦੋਵਾਂ ਟੀਮਾਂ ਵਿਚਾਲੇ ਆਖਰੀ ਮੁਲਾਕਾਤ ਪਿਛਲੇ ਸਾਲ 23 ਮਈ ਨੂੰ ਜਕਾਰਤਾ ‘ਚ ਏਸ਼ੀਆ ਕੱਪ ‘ਚ ਹੋਈ ਸੀ। ਮੈਚ 1-1 ਨਾਲ ਡਰਾਅ ਰਿਹਾ। ਪਿਛਲੇ 14 ਮੈਚਾਂ ਵਿੱਚ ਭਾਰਤੀ ਟੀਮ ਪਾਕਿਸਤਾਨ ਤੋਂ ਨਹੀਂ ਹਾਰੀ ਹੈ। ਇਸ ਦੌਰਾਨ ਉਸ ਨੇ 12 ਜਿੱਤਾਂ ਦਰਜ ਕੀਤੀਆਂ ਅਤੇ ਦੋ ਮੈਚ ਡਰਾਅ ਖੇਡੇ।

 

Exit mobile version