Asia Cup Hockey 2022

Asia Cup Hockey 2022: ਭਾਰਤ ਨੇ ਇੰਡੋਨੇਸ਼ੀਆ ਨੂੰ 16-0 ਦੇ ਵੱਡੇ ਅੰਤਰ ਨਾਲ ਹਰਾਇਆ

ਚੰਡੀਗੜ੍ਹ 26 ਮਈ 2022: (Asia Cup Hockey 2022) ਮੌਜੂਦਾ ਚੈਂਪੀਅਨ ਭਾਰਤ (India) ਨੇ ਇੰਡੋਨੇਸ਼ੀਆ (Indonesia) ਦੇ ਖਿਲਾਫ 16-0 ਦੀ ਇੱਕਤਰਫਾ ਜਿੱਤ ਦਰਜ ਕੀਤੀ ਅਤੇ ਨਾਕਆਊਟ ਗੇੜ ਵਿੱਚ ਪ੍ਰਵੇਸ਼ ਕਰ ਲਿਆ ਹੈ । ਅੱਜ ਯਾਨੀ ਵੀਰਵਾਰ ਨੂੰ ਖੇਡੇ ਗਏ ਪੁੱਲ ਏ ਦੇ ਇਸ ਮੈਚ ‘ਚ ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਇੰਡੋਨੇਸ਼ੀਆ ‘ਤੇ ਦਬਦਬਾ ਬਣਾਇਆ ਅਤੇ ਗੋਲ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਇਸ ਮੈਚ ਦੌਰਾਨ ਭਾਰਤ ਨੇ ਪਹਿਲੇ ਦੋ ਕੁਆਰਟਰਾਂ ਵਿੱਚ 6-0 ਦੀ ਬੜ੍ਹਤ ਬਣਾ ਲਈ ਅਤੇ ਫਿਰ ਅਗਲੇ ਦੋ ਕੁਆਰਟਰਾਂ ਵਿੱਚ ਬਾਕੀ ਰਹਿੰਦੇ 10 ਗੋਲ ਕੀਤੇ। ਭਾਰਤ ਲਈ ਦੀਪਸਨ ਟਿਰਕੀ ਨੇ ਪੰਜ ਗੋਲ ਕੀਤੇ ਜਦਕਿ ਸੁਦੇਵ ਨੇ ਵੀ ਹੈਟ੍ਰਿਕ ਬਣਾਈ।

ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਜਾਪਾਨ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਨਿਯਮਾਂ ਮੁਤਾਬਕ ਭਾਰਤ ਨੂੰ ਅਗਲੇ ਦੌਰ ‘ਚ ਪਹੁੰਚਣ ਲਈ ਇੰਡੋਨੇਸ਼ੀਆ ਖਿਲਾਫ 15-0 ਨਾਲ ਜਿੱਤ ਦਰਜ ਕਰਨੀ ਪਈ ਸੀ। ਭਾਰਤ ਨੇ ਅਜਿਹਾ ਹੀ ਕੀਤਾ ਅਤੇ ਇੱਕ ਗੋਲ ਹੋਰ ਕੀਤਾ ਅਤੇ 16-0 ਨਾਲ ਜਿੱਤ ਦਰਜ ਕੀਤੀ।

Scroll to Top