July 7, 2024 5:15 am
Virat Kohli

Asia Cup 2022: ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਲਗਾਇਆ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ

ਚੰਡੀਗੜ੍ਹ 08 ਸਤੰਬਰ 2022: ਵਿਰਾਟ ਕੋਹਲੀ (Virat Kohli) ਨੇ ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਲਗਾਇਆ ਹੈ। ਕੋਹਲੀ ਨੇ ਆਖਰੀ ਸੈਂਕੜਾ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਲਗਾਇਆ ਸੀ।

ਵਿਰਾਟ ਕੋਹਲੀ (Virat Kohli) ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 83 ਪਾਰੀਆਂ ਤੋਂ ਬਾਅਦ ਸੈਂਕੜਾ ਲਗਾਇਆ ਹੈ । ਇਹ ਕੋਹਲੀ ਦਾ ਅੰਤਰਰਾਸ਼ਟਰੀ ਕਰੀਅਰ ਦਾ 71ਵਾਂ ਅਤੇ ਟੀ-20 ਵਿੱਚ ਪਹਿਲਾ ਸੈਂਕੜਾ ਹੈ। ਇਸ ਤੋਂ ਪਹਿਲਾਂ ਟੀ-20 ਇੰਟਰਨੈਸ਼ਨਲ ਵਿੱਚ ਉਸਦਾ ਸਰਵੋਤਮ ਸਕੋਰ 94* ਦੌੜਾਂ ਸੀ।

ਕੋਹਲੀ ਨੇ ਅਫਗਾਨਿਸਤਾਨ ਖਿਲਾਫ 53 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ। ਉਸ ਨੇ 61 ਗੇਂਦਾਂ ਵਿੱਚ 122 ਦੌੜਾਂ ਬਣਾਈਆਂ। ਕੋਹਲੀ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ ਛੇ ਛੱਕੇ ਜੜੇ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 200 ਰਿਹਾ।