Site icon TheUnmute.com

Asia Cup 2022: ਭਲਕੇ ਅਫ਼ਗਾਨਿਸਤਾਨ ਤੇ ਸ਼੍ਰੀਲੰਕਾ ਦੇ ਮੈਚ ਨਾਲ ਹੋਵੇਗਾ ਏਸ਼ੀਆ ਕੱਪ ਦਾ ਆਗਾਜ਼

Asia Cup 2022

ਚੰਡੀਗੜ੍ਹ 26 ਅਗਸਤ 2022: ਏਸ਼ੀਆ ਕੱਪ 2022 (Asia Cup 2022) ਦੇ 15ਵੇਂ ਐਡੀਸ਼ਨ ਦੀ ਸ਼ੁਰੂਆਤ ਕੱਲ੍ਹ ਯਾਨੀ 27 ਅਗਸਤ ਨੂੰ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਦੁਬਈ, ਯੂਏਈ ਵਿੱਚ ਇੱਕ ਦਿਲਚਸਪ ਮੁਕਾਬਲੇ ਨਾਲ ਹੋਣ ਜਾ ਰਹੀ ਹੈ । ਇਸ ਵਾਰ ਇਹ ਟੂਰਨਾਮੈਂਟ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਅਤੇ ਸ਼੍ਰੀਲੰਕਾ ਨੂੰ ਗਰੁੱਪ ਬੀ ‘ਚ ਰੱਖਿਆ ਗਿਆ ਹੈ ।

ਇਸ ਟੂਰਨਾਮੈਂਟ ਦੀ ਦੂਜੀ ਅਸਲੀ ਮੇਜ਼ਬਾਨ ਸ਼੍ਰੀਲੰਕਾ ਪੰਜ ਖਿਤਾਬਾਂ ਨਾਲ ਦੂਜੀ ਸਭ ਤੋਂ ਸਫਲ ਟੀਮ ਹੈ, ਜਦੋਂ ਕਿ ਅਫਗਾਨਿਸਤਾਨ ਸਿਰਫ ਤੀਜੀ ਵਾਰ ਮਹਾਂਦੀਪੀ ਟੂਰਨਾਮੈਂਟ ਵਿੱਚ ਸ਼ਾਮਲ ਹੋ ਰਹੀ ਹੈ | ਇਹ ਮੈਚ ਭਲਕੇ ਸ਼ਾਮ 7:30 ਵਜੇ ਸ਼ੁਰੂ ਹੋਵੇਗਾ |

Exit mobile version