July 4, 2024 7:15 pm
Asia Cup

Asia Cup 2022: ਟੀਮ ਇੰਡੀਆ ਦਾ ਭਲਕੇ ਹਾਂਗਕਾਂਗ ਨਾਲ ਹੋਵੇਗਾ ਮੁਕਾਬਲਾ

ਚੰਡੀਗੜ੍ਹ 30 ਅਗਸਤ 2022: (Asia Cup 2022 IND vs HKG) ਏਸ਼ੀਆ ਕੱਪ ‘ਚ ਟੀਮ ਇੰਡੀਆ (Team India) ਅਤੇ ਹਾਂਗਕਾਂਗ ਦੀ ਟੀਮ ਕੱਲ੍ਹ ਯਾਨੀ ਬੁੱਧਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ‘ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਹੈ। ਦਿਨੇਸ਼ ਕਾਰਤਿਕ ਨੂੰ ਪਾਕਿਸਤਾਨ ਦੇ ਖ਼ਿਲਾਫ ਪਹਿਲ ਦਿੱਤੀ ਗਈ ਸੀ । ਇਸਦੇ ਨਾਲ ਹੀ ਹਾਂਗਕਾਂਗ (Hong Kong) ਦੇ ਖ਼ਿਲਾਫ ਮੈਚ ‘ਚ ਰਿਸ਼ਵ ਪੰਤ ਦੀ ਵਾਪਸੀ ਘੱਟ ਹੀ ਦੱਸੀ ਜਾ ਰਹੀ ਹੈ |