July 7, 2024 3:25 pm
Team India

Asia Cup 2022: ਟੀਮ ਇੰਡੀਆ ਹਾਂਗਕਾਂਗ ਵਿਚਾਲੇ ਮੁਕਾਬਲਾ ਅੱਜ, ਰਿਸ਼ਭ ਪੰਤ ਨੂੰ ਮਿਲ ਸਕਦੈ ਮੌਕਾ

ਚੰਡੀਗੜ੍ਹ 31 ਅਗਸਤ 2022: (Asia Cup 2022 IND vs HKG) ਏਸ਼ੀਆ ਕੱਪ 2022 ਦੇ ਚੌਥੇ ਮੈਚ ਵਿੱਚ ਟੀਮ ਇੰਡੀਆ (Team India) ਦਾ ਸਾਹਮਣਾ 31 ਅਗਸਤ ਯਾਨੀ ਅੱਜ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹਾਂਗਕਾਂਗ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ |

ਇਸ ਮੈਚ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਦੀ ਟੀਮ ਇੰਡੀਆ ‘ਚ ਵਾਪਸੀ ਹੋ ਸਕਦੀ ਹੈ | ਹਾਲਾਂਕਿ ਦਿਨੇਸ਼ ਕਾਰਤਿਕ ਨੂੰ ਪਲੇਇੰਗ 11 ਤੋਂ ਬਾਹਰ ਬੈਠਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਟੀਮ ‘ਚ ਕਿਸੇ ਹੋਰ ਬਦਲਾਅ ਦੀ ਸੰਭਾਵਨਾ ਨਹੀਂ ਹੈ। ਜਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ‘ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਹੈ।