Site icon TheUnmute.com

Asia Cup 2022: ਟੀਮ ਇੰਡੀਆ ਕੋਲ ਏਸ਼ੀਆ ਕੱਪ ‘ਚ ਦੂਜੀ ਵਾਰ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਸੁਨਹਿਰੀ ਮੌਕਾ

Team India

ਚੰਡੀਗ੍ਹੜ 26 ਅਗਸਤ 2022: ਏਸ਼ੀਆ ਕੱਪ 2022 (Asia Cup 2022) ਦੇ 15ਵੇਂ ਐਡੀਸ਼ਨ ਦੀ ਸ਼ੁਰੂਆਤ ਕੱਲ੍ਹ ਯਾਨੀ 27 ਅਗਸਤ ਨੂੰ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਦਿਲਚਸਪ ਮੁਕਾਬਲੇ ਨਾਲ ਹੋਣ ਜਾ ਰਹੀ ਹੈ | ਇਸਦੇ ਨਾਲ ਹੀ 28 ਅਗਸਤ ਨੂੰ ਭਾਰਤ ਆਪਣੇ ਪਹਿਲੇ ਮੁਕਾਬਲੇ ‘ਚ ਪਾਕਿਸਤਾਨ ਨਾਲ ਭਿੜੇਗਾ |

ਇਸਦੇ ਨਾਲ ਹੀ ਰੋਹਿਤ ਸ਼ਰਮਾ ਦੇ ਕਪਤਾਨ ਬਣਨ ਤੋਂ ਬਾਅਦ ਟੀਮ ਇੰਡੀਆ (Team India) ਇਕ ਵਾਰ ਫਿਰ ਏਸ਼ੀਆ ਕੱਪ 2022 ਦੇ ਮਿਸ਼ਨ ‘ਤੇ ਹੈ। ਟੀਮ ਇੰਡੀਆ ਕੋਲ ਇੱਕ ਵਾਰ ਫਿਰ ਏਸ਼ੀਆ ਦਾ ਬਾਦਸ਼ਾਹ ਬਣਨ ਦਾ ਸੁਨਹਿਰੀ ਮੌਕਾ ਹੈ ਅਤੇ ਇਸ ਟੀਮ ਨੂੰ ਜਿੱਤ ਦੀ ਵੱਡੀ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ। ਜੇਕਰ ਭਾਰਤੀ ਟੀਮ ਇਸ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਜਿੱਤ ਜਾਂਦੀ ਹੈ ਤਾਂ ਉਹ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਦੂਜੀ ਵਾਰ ਜਿੱਤ ਦੀ ਹੈਟ੍ਰਿਕ ਲਗਾ ਲਵੇਗੀ। ਅਜਿਹਾ ਪਹਿਲਾਂ ਵੀ ਇਕ ਵਾਰ ਹੋ ਚੁੱਕਾ ਹੈ ਅਤੇ ਹੁਣ ਟੀਮ ਇੰਡੀਆ ਕੋਲ ਦੂਜੀ ਵਾਰ ਅਜਿਹਾ ਕਰਨ ਦਾ ਸੁਨਹਿਰੀ ਮੌਕਾ ਹੈ।

 

Exit mobile version