ਚੰਡੀਗੜ੍ਹ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ 2022 ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਭਾਰਤ (India) ਅਤੇ ਅਫਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖ਼ਤਮ ਕਰਨਾ ਚਾਹੁਣਗੀਆਂ।
ਪਾਕਿਸਤਾਨ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਨੇ ਵੀ ਹਰਾਇਆ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ (Afghanistan) ਨੂੰ ਪਹਿਲਾਂ ਸ਼੍ਰੀਲੰਕਾ ਅਤੇ ਫਿਰ ਪਾਕਿਸਤਾਨ ਨੇ ਹਰਾਇਆ। ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਟੀ-20 ਕ੍ਰਿਕਟ ‘ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਭਾਰਤ ਨੇ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਵਿਚ 2010 ਵਿੱਚ ਸੱਤ ਵਿਕਟਾਂ, 2012 ਵਿੱਚ 23 ਦੌੜਾਂ ਅਤੇ 2021 ਵਿੱਚ 66 ਦੌੜਾਂ ਨਾਲ ਹਰਾਇਆ ਸੀ। ਪਿਛਲੇ ਸਾਲ ਯੂਏਈ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਇਹ ਪਹਿਲਾ ਟੀ-20 ਮੈਚ ਹੋਵੇਗਾ।