July 7, 2024 4:17 pm
Hardik Pandya

Asia Cup 2022: ਹਾਰਦਿਕ ਪੰਡਯਾ ਦੀ ਚੰਗੀ ਫਾਰਮ ਪਾਕਿਸਤਾਨ ਟੀਮ ਲਈ ਬਣੀ ਮੁਸੀਬਤ

ਚੰਡੀਗੜ੍ਹ 29 ਅਗਸਤ 2022: ਟੀਮ ਇੰਡੀਆ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ ਸ਼ਾਨਦਾਰ ਜਿੱਤ ਨਾਲ ਕੀਤੀ। ਇਸ ਮੈਚ ਦਾ ਲੰਬਾ ਇੰਤਜ਼ਾਰ ਸੀ ਅਤੇ ਮੈਚ ਵੀ ਰੋਮਾਂਚ ਨਾਲ ਭਰਿਆ ਹੋਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 19.5 ਓਵਰਾਂ ‘ਚ 147 ਦੌੜਾਂ ‘ਤੇ ਸਿਮਟ ਗਈ। ਟੀਮ ਇੰਡੀਆ ਨੇ ਜਿੱਤ ਦਾ ਟੀਚਾ 19.4 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।

ਇਸ ਮੈਚ ‘ਚ ਟੀਮ ਇੰਡੀਆ ਦੇ ਹੀਰੋ ਰਹੇ ਹਰਫਨਮੌਲਾ ਹਾਰਦਿਕ ਪੰਡਯਾ (Hardik Pandya) ਦਾ ਸਾਥ ਰਵਿੰਦਰ ਜਡੇਜਾ ਅਤੇ ਭੁਵਨੇਸ਼ਵਰ ਕੁਮਾਰ ਨੇ ਦਿੱਤਾ। ਜਿੱਤ ਤੋਂ ਬਾਅਦ ਦੇਸ਼ ਭਰ ‘ਚ ਜਸ਼ਨ ਮਨਾਏ ਗਏ। ਇਸ ਦੌਰਾਨ ਪੀਐਮ ਮੋਦੀ ਅਤੇ ਰਾਹੁਲ ਗਾਂਧੀ ਨੇ ਵੀ ਭਾਰਤੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ।

ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਦੀ ਫਾਰਮ ਪਾਕਿਸਤਾਨ ਲਈ ਮੁਸੀਬਤ ਬਣ ਗਿਆ । ਛੱਕਾ ਲਗਾ ਕੇ ਇਸ ਧਮਾਕੇਦਾਰ ਖਿਡਾਰੀ ਨੇ ਭਾਰਤ ਨੂੰ ਜਿੱਤ ਦੇ ਦਰਵਾਜ਼ੇ ਤੱਕ ਪਹੁੰਚਾਇਆ। ਹਾਰਦਿਕ ਨੇ 17 ਗੇਂਦਾਂ ‘ਚ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾ ਕੇ ਮੈਚ ਨੂੰ ਸਮਾਪਤ ਕੀਤਾ। ਇਸ ਤੋਂ ਪਹਿਲਾਂ ਉਸ ਨੇ ਇੱਕੋ ਓਵਰ ਵਿੱਚ ਦੋ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਊਟ ਕਰਕੇ ਮੈਚ ਦਾ ਰੁਖ ਹੀ ਬਦਲ ਦਿੱਤਾ। 43 ਦੌੜਾਂ ‘ਤੇ ਖੇਡ ਰਹੇ ਮੁਹੰਮਦ ਰਿਜ਼ਵਾਨ ਨੂੰ ਵਾਪਸ ਭੇਜਣ ਤੋਂ ਇਲਾਵਾ ਖੁਸ਼ਦਿਲ ਦਾ ਵਿਕਟ ਲਿਆ। ਹਾਰਦਿਕ ਨੇ 4 ਓਵਰਾਂ ‘ਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ |