ਚੰਡੀਗੜ੍ਹ 01 ਸਤੰਬਰ 2022: (Asia Cup 2022 BAN vs SRI )ਏਸ਼ੀਆ ਕੱਪ 2022 ‘ਚ ਬੰਗਲਾਦੇਸ਼ (Bangladesh) ਬਨਾਮ ਸ਼੍ਰੀਲੰਕਾ (Sri Lanka) ਵਿਚਾਲੇ ਨਿਰਣਾਇਕ ਮੈਚ ਕੁਝ ਸਮੇਂ ਬਾਅਦ ਖੇਡਣਗੀਆਂ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ । ਦੋਵੇਂ ਟੀਮਾਂ ਅਫਗਾਨਿਸਤਾਨ ਖ਼ਿਲਾਫ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਹਨ। ਟੂਰਨਾਮੈਂਟ ‘ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਅੱਜ ਜੋ ਵੀ ਹਾਰੇਗਾ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ।