July 7, 2024 4:24 pm
Asia Cup 2022

Asia Cup 2022 ਦੀ ਤਾਰੀਖਾਂ ਦਾ ਹੋਇਆ ਐਲਾਨ, ਭਾਰਤ-ਪਾਕਿਸਤਾਨ ਫਿਰ ਹੋਣਗੇ ਆਹਮੋ ਸਾਹਮਣੇ

ਚੰਡੀਗੜ੍ਹ 19 ਮਾਰਚ 2022: ਏਸ਼ੀਆਈ ਕ੍ਰਿਕਟ ਕੌਂਸਲ ਨੇ ਏਸ਼ੀਆ ਕੱਪ 2022 (Asia Cup 2022) ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਸ੍ਰੀਲੰਕਾ ਨੂੰ ਦਿੱਤੀ ਗਈ ਹੈ। ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਣ ਵਾਲਾ ਇਹ ਟੂਰਨਾਮੈਂਟ ਸਿਰਫ਼ ਟੀ-20 ਫਾਰਮੈਟ ‘ਚ ਹੀ ਖੇਡਿਆ ਜਾਵੇਗਾ। ਪਹਿਲਾ ਮੈਚ 27 ਅਗਸਤ ਨੂੰ ਖੇਡਿਆ ਜਾਵੇਗਾ ਜਦਕਿ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ ਦੇ 15ਵੇਂ ਐਡੀਸ਼ਨ ‘ਚ ਭਾਰਤੀ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ।

ਇਸ ਏਸ਼ੀਆ ਕੱਪ 2022 (Asia Cup 2022) ਲਈ ਕੁਆਲੀਫਾਇਰ ਮੈਚ 20 ਅਗਸਤ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਸਤੰਬਰ 2020 ‘ਚ ਹੋਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਇਹ ਜੂਨ 2021 ਵਿੱਚ ਆਯੋਜਿਤ ਕੀਤਾ ਜਾਵੇਗਾ, ਪਰ ਦੂਜੀ ਵਾਰ ਇਸਨੂੰ ਮੁਲਤਵੀ ਕਰਨਾ ਪਿਆ। ਹੁਣ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ ਹੈ ਅਤੇ ਏਜੀਐਮ ਦੀ ਮੀਟਿੰਗ ਵਿੱਚ ਸਤੰਬਰ ਮਹੀਨੇ ਵਿੱਚ ਇਸ ਨੂੰ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

                                  ਭਾਰਤ ਸੱਤ ਵਾਰ ਰਿਹਾ ਚੈਂਪੀਅਨ

Asia Cup 2022

ਹੁਣ ਤੱਕ ਇਹ ਟੂਰਨਾਮੈਂਟ 14 ਵਾਰ ਕਰਵਾਇਆ ਜਾ ਚੁੱਕਾ ਹੈ। ਸ਼੍ਰੀਲੰਕਾ ਨੇ ਚਾਰ ਵਾਰ ਇਸਦੀ ਮੇਜ਼ਬਾਨੀ ਕੀਤੀ ਹੈ। ਉਹ 2010 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਆਯੋਜਨ ਕਰੇਗਾ। ਭਾਰਤੀ ਟੀਮ ਸਭ ਤੋਂ ਵੱਧ ਸੱਤ ਵਾਰ ਚੈਂਪੀਅਨ ਬਣੀ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਪੰਜ ਵਾਰ ਖਿਤਾਬ ਜਿੱਤਣ ‘ਚ ਕਾਮਯਾਬ ਰਿਹਾ ਹੈ। ਪਾਕਿਸਤਾਨ ਦੋ ਵਾਰ ਚੈਂਪੀਅਨ ਬਣਿਆ ਹੈ ਅਤੇ ਬੰਗਲਾਦੇਸ਼ ਨੂੰ ਤਿੰਨ ਵਾਰ ਫਾਈਨਲ ‘ਚ ਹਾਰ ਝੱਲਣੀ ਪਈ ਹੈ।

                      ਏਜੀਐਮ ਦੀ ਮੀਟਿੰਗ ਵਿੱਚ ਇਹ ਅਹਿਮ ਫੈਸਲੇ ਲਏ ਗਏ

ਜੀਐਮ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ 2024 ਤੱਕ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਦੇ ਪ੍ਰਧਾਨ ਬਣੇ ਰਹਿਣਗੇ। ਏਜੀਐਮ ਵਿੱਚ, ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਜੈ ਸ਼ਾਹ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਕਤਰ ਕ੍ਰਿਕਟ ਐਸੋਸੀਏਸ਼ਨ ਨੂੰ ਕੌਂਸਲ ਵਿੱਚ ਪੂਰਨ ਮੈਂਬਰ ਦਾ ਦਰਜਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕਤਰ ਕ੍ਰਿਕਟ ਕੋਲ ਸਿਰਫ ਸਹਿਯੋਗੀ ਟੀਮ ਦਾ ਦਰਜਾ ਸੀ।

ਇਸ ਦੌਰਾਨ ਏ.ਸੀ.ਸੀ. ਦੇ ਪੱਕੇ ਮੈਂਬਰ ਵਜੋਂ ਪੰਜ ਬੋਰਡ ਹਨ। ਭਾਰਤ ਤੋਂ ਇਲਾਵਾ ਬੰਗਲਾਦੇਸ਼, ਅਫਗਾਨਿਸਤਾਨ, ਸ਼੍ਰੀਲੰਕਾ ਅਤੇ ਪਾਕਿਸਤਾਨ ਸਥਾਈ ਮੈਂਬਰ ਹਨ। ਇਨ੍ਹਾਂ ਪੰਜ ਬੋਰਡਾਂ ਤੋਂ ਇਲਾਵਾ ਓਮਾਨ, ਭੂਟਾਨ, ਨੇਪਾਲ, ਯੂਏਈ, ਥਾਈਲੈਂਡ, ਚੀਨ, ਬਹਿਰੀਨ, ਹਾਂਗਕਾਂਗ ਸਮੇਤ ਕਈ ਹੋਰ ਦੇਸ਼ਾਂ ਦੇ ਬੋਰਡ ਏ.ਸੀ.ਸੀ. ਵਿੱਚ ਸ਼ਾਮਲ ਹਨ।

Asia Cup 2022