July 2, 2024 8:39 pm
Bangladesh

Asia Cup 2022: ਬੰਗਲਾਦੇਸ਼ ਨੇ ਜਿੱਤਿਆ ਟਾਸ, ਅਫ਼ਗਾਨਿਸਤਾਨ ਖ਼ਿਲਾਫ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਚੰਡੀਗੜ੍ਹ 30 ਅਗਸਤ 2022: (Asia Cup 2022 BAN vs AFG) ਬੰਗਲਾਦੇਸ਼ (Bangladesh) ਏਸ਼ੀਆ ਕੱਪ 2022 ‘ਚ ਅੱਜ ਅਫ਼ਗਾਨਿਸਤਾਨ (Afghanistan) ਖ਼ਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਆਪਣੇ ਪਹਿਲੇ ਮੈਚ ‘ਚ ਅਫ਼ਗਾਨਿਸਤਾਨ ਸ਼੍ਰੀਲੰਕਾ ਨੂੰ ਹਰਾ ਚੁੱਕਾ ਹੈ ਅਤੇ ਅਜਿਹੇ ‘ਚ ਬੰਗਲਾਦੇਸ਼ ਖ਼ਿਲਾਫ ਉਸ ਦੇ ਇਰਾਦੇ ਮਜ਼ਬੂਤ ​​ਹਨ। ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਣ ਵਾਲਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਬੰਗਲਾਦੇਸ਼ ਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ |