ਚੰਡੀਗੜ੍ਹ 06 ਸਤੰਬਰ 2022: (Asia Cup 2022 IND vs SRI) ਏਸ਼ੀਆ ਕੱਪ 2022 ਦੇ ਸੁਪਰ-4 ‘ਚ ਅੱਜ ਭਾਰਤੀ ਟੀਮ ਦਾ ਸ਼੍ਰੀਲੰਕਾ ਨਾਲ ਮੁਕਾਬਲਾ ਕੁਝ ਦੇਰ ਬਾਅਦ ਸ਼ੁਰੂ ਹੋ ਜਾਵੇਗਾ | ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ | ਭਾਰਤੀ ਟੀਮ(Indian team) ਲਈ ਇਹ ਮੁਕਾਬਲਾ ਕਾਫੀ ਅਹਿਮ ਹੈ |
ਭਾਰਤੀ ਟੀਮ ਨੂੰ ਆਪਣਾ ਖ਼ਿਤਾਬ ਬਚਾਉਣ ਜਿੱਤ ਦਰਜ ਕਰਨੀ ਪਵੇਗੀ ਕਿਉਂਕਿ ਜੇਕਰ ਉਹ ਅੱਜ ਆਪਣਾ ਮੈਚ ਹਾਰ ਜਾਂਦੀ ਹੈ ਤਾਂ ਉਸ ਦੇ ਇਸ ਟੂਰਨਾਮੈਂਟ ‘ਚ ਬਣੇ ਰਹਿਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਵੇਗੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਰਵੀ ਬਿਸ਼ਨੋਈ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਪਲੇਇੰਗ-11 ‘ਚ ਮੌਕਾ ਦਿੱਤਾ ਗਿਆ ਹੈ।