Site icon TheUnmute.com

Asia Cup 2022: ਭਾਰਤ ਖ਼ਿਲਾਫ ਟਾਸ ਜਿੱਤ ਕੇ ਅਫਗਾਨਿਸਤਾਨ ਦਾ ਗੇਂਦਬਾਜ਼ੀ ਦਾ ਫੈਸਲਾ, ਭਾਰਤ ਨੇ ਬਦਲਿਆ ਕਪਤਾਨ

Asia Cup

ਚੰਡੀਗ੍ਹੜ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਵੀਰਵਾਰ ਨੂੰ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖਤਮ ਕਰਨਾ ਚਾਹੁਣਗੀਆਂ।

ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ। ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਕੇ.ਐਲ ਰਾਹੁਲ ਕਪਤਾਨੀ ਕਰ ਰਹੇ ਹਨ।

Exit mobile version