ਚੰਡੀਗੜ੍ਹ 15 ਜੂਨ 2022 : ਲੁਧਿਆਣਾ ‘ਚ ਪੰਜਾਬ ਪੁਲਿਸ ਦੇ ਇਕ ਏਐਸਆਈ ਦੀ ਰੇਲ ਗੱਡੀ ਹੇਠ ਆਉਣ ਨਾਲ ਦਰਦਨਾਕ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ‘ਚ ਏਐਸਆਈ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਮ੍ਰਿਤਕ ਏਐਸਆਈ ਦੀ ਪਹਿਚਾਣ ਜਿੰਦਰ ਕੁਮਾਰ ਵਜੋਂ ਹੋਈ ਹੈ, ਜੋ ਕਿ ਥਾਣਾ ਸਲੇਮ ਟਾਬਰੀ ‘ਚ ਤਾਇਨਾਤ ਸੀ |
ਪ੍ਰਾਪਤ ਜਾਣਕਾਰੀ ਅਨੁਸਾਰ ਲੱਕੜ ਪੁਲ ਦੇ ਨਜ਼ਦੀਕ ਦੁਪਹਿਰ ਕਰੀਬ 2 ਵਜੇ ਪੰਜਾਬ ਪੁਲਿਸ ਦਾ ਏਐਸਆਈ ਰੇਲ ਗੱਡੀ ਦੀ ਪਲੇਟ ਵਿੱਚ ਆ ਗਿਆ।ਇਸਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।