Site icon TheUnmute.com

ਅਸ਼ਵਨੀ ਵੈਸ਼ਨਵ ਨੇ ਦੂਜੀ ਵਾਰ ਰੇਲ ਮੰਤਰੀ ਦਾ ਅਹੁਦਾ ਸਾਂਭਿਆ, ਮਿਲੇ ਦੋ ਮੰਤਰਾਲੇ

Ashwini Vaishnav

ਚੰਡੀਗੜ੍ਹ, 11 ਜੂਨ 2024: ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ। ਪ੍ਰਧਾਨ ਮੰਤਰੀ ਨੇ ਦੂਜੀ ਵਾਰ ਮੰਤਰੀ ਮੰਡਲ ਮੰਤਰੀ ਅਸ਼ਵਨੀ ਵੈਸ਼ਨਵ (Ashwini Vaishnav) ‘ਤੇ ਭਰੋਸਾ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਦੁਬਾਰਾ ਰੇਲ ਮੰਤਰਾਲਾ ਸੌਂਪਿਆ। 11 ਜੂਨ ਯਾਨੀ ਅੱਜ ਮੰਤਰੀ ਵੈਸ਼ਨਵ ਨੇ ਰੇਲ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਚਾਰਜ ਵੀ ਸੰਭਾਲ ਲਿਆ ਹੈ।

ਉਹ (Ashwini Vaishnav) ਰੇਲ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਤੜਕੇ ਹੀ ਰੇਲਵੇ ਮੰਤਰਾਲੇ ਪੁੱਜੇ। ਫਿਰ ਉਨ੍ਹਾਂ ਨੇ ਦੂਜੀ ਵਾਰ ਰੇਲ ਮੰਤਰੀ ਦਾ ਅਹੁਦਾ ਸੰਭਾਲਿਆ। ਨਰਿੰਦਰ ਮੋਦੀ ਨੇ ਆਪਣੇ ਪੁਰਾਣੇ ਮੰਤਰੀਆਂ ‘ਤੇ ਭਰੋਸਾ ਕਰਦੇ ਹੋਏ ਮੰਤਰੀ ਮੰਡਲ ‘ਚ ਕੋਈ ਬਦਲਾਅ ਨਹੀਂ ਕੀਤਾ |

Exit mobile version