July 1, 2024 12:12 am
Ashwani Sharma

ਲੁਧਿਆਣਾ ਕੋਰਟ ’ਚ ਹੋਏ ਬੰਬ ਧਮਕੇ ’ਤੇ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ

ਚੰਡੀਗੜ੍ਹ 24 ਦਸੰਬਰ 2021 : ਬੀਤੇ ਦਿਨ ਲੁਧਿਆਣਾ ਕੋਰਟ ਕੰਪਲੈਕਸ (Ludhiana court complex) ’ਚ ਹੋਏ ਬੰਬ ਧਮਕੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਹ ਸਭ ਪੰਜਾਬ ਸਰਕਾਰ (Punjab government ) ਦਾ ਫੇਲੀਅਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਲਰਟ ਦੇ ਬਾਵਜੂਦ ਵੀ ਸਰਕਾਰ ਫ਼ੇਲ ਹੋਈ ਹੈ। ਦਿਨ-ਦਿਹਾੜੇ ਇਹ ਬਲਾਸਟ ਹੋਇਆ ਹੈ। ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਸਿੱਧੂ ਸਿਰਫ਼ ਸਿਆਸੀ ਬਿਆਨਬਾਜ਼ੀਆਂ ਕਰ ਰਹੇ ਹਨ।