Ashleigh Gardner

ਮਹਿਲਾ ਟੀ-20 ਆਲਰਾਊਂਡਰ ਰੈਂਕਿੰਗ ‘ਚ ਐਸ਼ਲੇ ਗਾਰਡਨਰ ਪਹਿਲੇ ਸਥਾਨ ‘ਤੇ ਕਾਬਜ਼, ਜਾਣੋ ਭਾਰਤੀ ਖਿਡਾਰਨਾਂ ਦੀ ਰੈਂਕਿੰਗ

ਚੰਡੀਗੜ੍ਹ 27 ਦਸੰਬਰ 2022: ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਹਰਫਨਮੌਲਾ ਐਸ਼ਲੇ ਗਾਰਡਨਰ (Ashleigh Gardner) ਆਈਸੀਸੀ ਵੱਲੋਂ ਮੰਗਲਵਾਰ ਨੂੰ ਜਾਰੀ ਮਹਿਲਾ ਟੀ-20 ਆਲਰਾਊਂਡਰ ਰੈਂਕਿੰਗ ‘ਚ ਹਰਫਨਮੌਲਾ ਖਿਡਾਰੀਆਂ ਦੀ ਸੂਚੀ ‘ਚ 417 ਅੰਕਾਂ ਨਾਲ ਦੁਨੀਆ ਦੀ ਨੰਬਰ-1 ਆਲਰਾਊਂਡਰ ਬਣ ਗਈ ਹੈ। ਉਸ ਨੇ ਵੈਸਟਇੰਡੀਜ਼ ਦੀ ਕਪਤਾਨ ਹੇਲੀ ਮੈਥਿਊਜ਼, ਭਾਰਤ ਦੀ ਦੀਪਤੀ ਸ਼ਰਮਾ ਅਤੇ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੂੰ ਪਿੱਛੇ ਛੱਡ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਆਲਰਾਊਂਡਰ ਦੀ ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ 389 ਅੰਕਾਂ ਨਾਲ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਤੇ ਤੀਜੇ ਸਥਾਨ ‘ਤੇ 387 ਅੰਕਾਂ ਨਾਲ ਭਾਰਤ ਦੀ ਦੀਪਤੀ ਸ਼ਰਮਾ ਕਾਬਜ਼ ਹੈ | ਭਾਰਤ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ ਆਸਟ੍ਰੇਲੀਆ ਦੀ 4-1 ਨਾਲ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਾਰਡਨਰ ਨੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ‘ਚ 32 ਗੇਂਦਾਂ ‘ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡ ਕੇ 20 ਦੌੜਾਂ ‘ਤੇ ਦੋ ਵਿਕਟਾਂ ਵੀ ਲਈਆਂ। ਉਹ ਤਿੰਨ ਸਥਾਨਾਂ ਦੇ ਸੁਧਾਰ ਨਾਲ ਰੈਂਕਿੰਗ ‘ਚ ਚੋਟੀ ‘ਤੇ ਪਹੁੰਚ ਗਈ ਹੈ।

 

Scroll to Top