July 7, 2024 11:05 am
india team

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਕੀਤੀ ਭਵਿੱਖਬਾਣੀ, ਇਹ ਟੀਮਾਂ ਖੇਡਣਗੀਆਂ ਫਾਈਨਲ

ਸਪੋਰਟਸ ਡੈਸਕ; ਟੀ-20 ਵਿਸ਼ਵ ਕਪ ਵਿਚ ਭਾਰਤੀ ਟੀਮ ਆਪਣਾ ਦੂਜਾ ਮੁਕਾਬਲਾ ਅੱਜ ਨਿਊਜ਼ੀਲੈਂਡ ਦੇ ਖਿਲਾਫ ਖੇਡਿਆ ਜਾਵੇਗਾ। ਸੈਮੀਫਾਈਨਲ ਵਿਚ ਪਹੁੰਚਣ ਲਈ ਭਾਰਤੀ ਟੀਮ ਦਾ ਮੈਚ ਜਿੱਤਣਾ ਜਰੂਰੀ ਹੈ। ਭਾਰਤ ਫਾਈਨਲ ਵਿਚ ਪਹੁੰਚੇਗਾ ਜਾ ਨਹੀਂ ਇਹ ਹੁਣ ਤਹਿ ਨਹੀਂ ਹੈ, ਪਰ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਟਵੀਟਰ ਤੇ ਆਪਣੀ 2 ਫੀਨਾਲਿਸ੍ਟ ਟੀਮਾਂ ਦੇ ਨਾਂ ਦੱਸੇ ਹਨ, ਜਿਸ ਤੇ ਕਾਫੀ ਬਵਾਲ ਖੜ੍ਹਾ ਹੋ ਗਿਆ ਹੈ।


ਆਕਾਸ਼ ਚੋਪੜਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਤੇ ਇੰਗਲੈਂਡ ਦੇ ਵਿਚਾਲੇ ਟੀ-20 ਵਿਸ਼ਵ ਕਪ 2021 ਦਾ ਫਾਈਨਲ ਹੁੰਦਾ ਹੋਇਆ ਦੱਸਿਆ। ਪਾਕਿ ਪਹਿਲਾ ਹੀ ਆਪਣੇ ਤਿੰਨ ਮੈਚ ਜਿੱਤ ਚੁੱਕਾ ਹੈ, ਉਸ ਦੇ ਸੈਮੀਫਾਈਨਲ ਸੈਮੀਫਾਈਨਲ ਵਿਚ ਪਹੁੰਚਣਾ ਪੱਕਾ ਹੈ। ਉੱਥੇ ਹੀ ਇੰਗਲੈਂਡ ਨੇ ਵੀ ਆਪਣੇ ਤਿੰਨਾਂ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਜਿਸ ਦੌਰਾਨ ਇਹ ਦੋਵੇਂ ਟੀਮਾਂ ਸ਼ਾਨਦਾਰ ਖੇਡ ਖੇਡਦੀਆਂ ਦਿਖ ਰਹੀਆਂ ਹਨ।
ਪਰ ਆਕਾਸ਼ ਚੋਪੜਾ ਨੂੰ ਅਜਿਹੀ ਭਵਿੱਖਬਾਣੀ ਕਰਨੀ ਭਾਰੀ ਪੈ ਗਈ ਕਿਉਂਕਿ ਇਸ ਲਿਸਟ ਵਿਚ ਭਾਰਤ ਦਾ ਨਾਂ ਨਹੀਂ ਸ਼ਾਮਲ ਸੀ ਤਾ ਪ੍ਰਸ਼ੰਸਕ ਭੜਕ ਉੱਠੇ, ਆਕਾਸ਼ ਚੋਪੜਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਸ਼ੰਸਕਾਂ ਨੇ ਲਿਖਿਆ ਕਿ ਹਾਲੇ ਭਾਰਤੀ ਟੀਮ ਨੇ ਇਕ ਮੈਚ ਹੀ ਖੇਡਿਆ ਹੈ ਤੇ ਤੁਸੀ ਟੀਮ ਨੂੰ ਰੇਸ ਵਿੱਚੋ ਬਾਹਰ ਕਰ ਰਹੇ ਹੋ।
ਜਦਕਿ ਕੁਙ ਪ੍ਰਸ਼ੰਸਕਾਂ ਨੇ ਲਿਖਿਆ ਕਿ ਤੁਹਾਡੇ ਕੋਲੀ ਇਹ ਉਮੀਦ ਨਹੀਂ ਸੀ। ਇਕ ਪ੍ਰਸ਼ੰਸਕ ਨੇ ਆਕਾਸ਼ ਨੂੰ ਲਿਖਿਆ ਕਿ ਜਨਾਬ ਥੋੜੀ ਸ਼ਰਮ ਕਰ ਲਵੋ, ਦੱਸਦਈਏ ਕਿ ਕਈ ਦਿਗਜ ਟੀਮਾਂ ਨੂੰ ਲੈ ਕੇ ਭਵਿੱਖਬਾਣੀ ਕਰ ਰਹੇ ਹਨ।