Site icon TheUnmute.com

ਆਸਟ੍ਰੇਲੀਆ ‘ਚ 12 ਸਾਲ ਦੀ ਬੱਚੀ ਨਾਲ ਵਾਪਰਿਆ ਭਾਣਾ, ਮਗਰਮੱਛ ਨੇ ਬਣਾਇਆ ਆਪਣਾ ਸ਼ਿਕਾਰ

Australia

ਚੰਡੀਗੜ੍ਹ, 4 ਜੁਲਾਈ 2024: ਆਸਟ੍ਰੇਲੀਆ (Australia) ਦੇ ਪਾਲੁੰਮਾਂ ਇਲਾਕੇ ‘ਚ ਇੱਕ ਮਗਰਮੱਛ ਨੇ 12 ਸਾਲ ਦੀ ਬੱਚੀ ਨੂੰ ਖਾ ਲਿਆ। ਆਸਟ੍ਰੇਲੀਅਨ ਮੀਡੀਆ ਏਬੀਸੀ ਦੇ ਮੁਤਾਬਕ, ਇਹ ਘਟਨਾ ਬੱਚੀ ਮੰਗਲਵਾਰ ਦੁਪਹਿਰ ਨੂੰ ਤੈਰਾਕੀ ਸਿੱਖਣ ਗਈ ਸੀ। ਜਦੋਂ ਦੇਰ ਰਾਤ ਤੱਕ ਪਰਿਵਾਰ ਵਾਲਿਆਂ ਨੂੰ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ |

ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਪਾਰਕ ਸੰਚਾਲਕ ਤੇ ਜੰਗਲਾਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਬੁੱਧਵਾਰ ਸ਼ਾਮ ਨੂੰ ਸਵੀਮਿੰਗ ਪੂਲ ਨੇੜੇ ਬੱਚੀ ਦੇ ਕੱਪੜੇ ਮਿਲੇ। ਇਸ ਤੋਂ ਬਾਅਦ ਥੋੜ੍ਹੀ ਦੂਰੀ ‘ਤੇ ਬੱਚੀ ਦੀਆਂ ਮ੍ਰਿਤਕ ਦੇਹ ਦੇ ਅਵਸ਼ੇਸ਼ ਮਿਲੇ ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਹੀ ਉਨ੍ਹਾਂ ਨੇ ਇਲਾਕੇ ‘ਚ ਇਕ ਮਗਰਮੱਛ ਦੇਖਿਆ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੂੰ ਸਵੀਮਿੰਗ ਪੂਲ ਦੇ ਆਸ-ਪਾਸ ਮਗਰਮੱਛ ਦੀ ਮੌਜੂਦਗੀ ਦੇ ਸੰਕੇਤ ਮਿਲੇ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਬੱਚੀ ਨੂੰ ਮਗਰਮੱਛ ਨੇ ਖਾ ਲਿਆ ਹੈ। ਬੱਚੀ ਦੇ ਪਰਿਵਾਰ ਵਾਲਿਆਂ ਮੁਤਾਬਕ ਉਹ ਛੁੱਟੀਆਂ ਮਨਾਉਣ ਲਈ ਪਾਲੁੰਮਾਂ ਆਏ ਸਨ।

Exit mobile version