Site icon TheUnmute.com

Bathinda: ਬਠਿੰਡਾ ਦੇ 10ਵੀਂ ਜਮਾਤ ਦੇ ਆਰੀਅਨ ਹਾਂਡਾ ਨੇ ਕੌਣ ਬਣੇਗਾ ਕਰੋੜਪਤੀ ਜੂਨੀਅਰ ‘ਚ ਜਿੱਤੇ 50 ਲੱਖ ਰੁਪਏ

Kaun Banega Crorepati Junior

ਬਠਿੰਡਾ,16 ਨਵੰਬਰ 2024: ਬਠਿੰਡਾ (Bathinda) ਦੇ ਰਹਿਣ ਵਾਲੇ 15 ਸਾਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਆਰੀਅਨ ਹਾਂਡਾ ਨੇ ਇਸ ਦੀ ਮੋਬਾਈਲ ਸਹੀ ਵਰਤੋਂ ਕਰਕੇ ਜ਼ਿੰਦਗੀ ‘ਚ ਮੁਕਾਮ ਹਾਸਲ ਕਰਕੇ ਮਾਪਿਆਂ ਦਾ ਵੀ ਸੁਪਨਾ ਪੂਰਾ ਕੀਤਾ ਹੈ | ਆਰੀਅਨ ਨੇ ਇੱਕ ਚੈੱਨਲ ‘ਤੇ ਚੱਲ ਰਹੇ ‘ਕੌਣ ਬਣੇਗਾ ਕਰੋੜਪਤੀ ਜੂਨੀਅਰ ਐਪੀਸੋਡ ਸੀਜਨ-16’ (Kaun Banega Crorepati Junior) ਦੇ ‘ਚ 50 ਲੱਖ ਰੁਪਏ ਜਿੱਤੇ ਹਨ |

ਇਸ ਸੰਬੰਧੀ ਮਸ਼ਹੂਰ ਅਦਾਕਾਰ ਅਮਿਤਾਬ ਬਚਨ ਦੇ ਨਾਲ ਪਰਿਵਾਰ ਦੇ ਵੱਲੋਂ ਬਿਤਾਏ ਸਮੇਂ ਨੂੰ ਲੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਸ਼ਬਦ ਬਿਆਨ ਨਹੀਂ ਕੀਤੇ ਜਾ ਸਕਦੇ | ਆਰੀਅਨ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਹੋਇਆ ਦੱਸਿਆ ਕਿ ਉਹ ਦੋ ਸਾਲ ਤੋਂ ਕੇਬੀਸੀ ਦੇ ਲਈ ਤਿਆਰੀ ਕਰ ਰਿਹਾ ਸੀ |

ਜਦੋਂ ਆਰੀਅਨ ਨੂੰ ਇਸ ਗੱਲ ਦੀ ਸੂਚਨਾ ਮਿਲੀ ਕਿ ਉਹਨਾਂ ਨੂੰ ਕੇਬੀਸੀ ਦੇ ‘ਚ ਜਾਣ ਦਾ ਮੌਕਾ ਮਿਲ ਗਿਆ ਹੈ ਤਾ ਆਰੀਅਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ | ਜਦੋਂ ਅਮਿਤਾਬ ਬੱਚਨ ਦੇ ਬਿਲਕੁਲ ਠੀਕ ਸਾਹਮਣੇ ਸੀ ਤਾਂ ਉਸ ਸਮੇਂ ਅਸੀਂ ਖੁਦ ਇਹ ਸੋਚ ਰਹੇ ਸੀ ਕਿ ਸ਼ਾਇਦ ਇਹ ਸੁਪਨਾ ਹੋਵੇਗਾ ਇਹ ਸਭ ਕੁਝ ਹੈਰਾਨੀਜਨਕ ਸੀ |

ਆਰੀਅਨ ਨੇ ਕਿਹਾ ਕਿ ਮੇਰੇ ਨਾਲ ਸਭ ਤੋਂ ਵੱਡਾ ਭਾਵਕ ਪਲ ਉਹ ਸੀ ਜਿਸ ਸਮੇਂ ਅਮਿਤਾਬ ਬੱਚਨ ਦੇ ਵੱਲੋਂ ਮੈਨੂੰ ਘੁੱਟ ਕੇ ਜੱਫੀ ਪਾਈ | ਆਰੀਅਨ ਹਾਂਡਾ ਦੇ ਪਿਤਾ ਨਵਿੰਦਰ ਹਾਂਡਾ ਨੂੰ ਆਪਣੇ ਬੱਚੇ ਦੀ ਕਾਮਯਾਬੀ ‘ਤੇ ਮਾਣ ਹੈ |

 

Exit mobile version