Site icon TheUnmute.com

ਜਲੰਧਰ ‘ਚ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ, ਆਖਿਆ- ਪੰਜਾਬ ਭਰ ‘ਚ ਬਣਾਏ ਜਾਣਗੇ ਮੁਹੱਲਾ ਕਲੀਨਿਕ

Arvind Kejriwal

ਚੰਡੀਗੜ੍ਹ, 27 ਮਈ 2024: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੌਰੇ ‘ਤੇ ਹਨ। ਰੋਡ ਸ਼ੋਅ ਲਈ ਉਹ ਜਲੰਧਰ ਪਹੁੰਚ ਚੁੱਕੇ ਹਨ। ਇਸ ਦੌਰਾਨ ਸੁਰੱਖਿਆ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਜਲੰਧਰ ‘ਚ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਵੋਟਾਂ ਮੰਗ ਰਹੇ ਹਨ। ਰੋਡ-ਸ਼ੋਅ ਖਤਮ ਕਰਨ ਤੋਂ ਬਾਅਦ ਉਹ ਲੁਧਿਆਣਾ ਲਈ ਰਵਾਨਾ ਹੋਣਗੇ। ਲੁਧਿਆਣਾ ‘ਚ ਕੇਜਰੀਵਾਲ (CM Arvind Kejriwal) ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਰੋਡ ਸ਼ੋਅ ਕਰਨਗੇ।

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ (Arvind Kejriwal) ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਇਨਕਲਾਬ ਜ਼ਿੰਦਾਬਾਦ‘ ਦੇ ਨਾਅਰੇ ਨਾਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਦੋ ਸਾਲ ਪਹਿਲਾਂ ਸਾਡੀ ਸਰਕਾਰ ਬਣਾਈ ਸੀ। ਜੇਲ੍ਹ ਵਿੱਚ ਭਗਵੰਤ ਮਾਨ ਮੈਨੂੰ ਕਹਿੰਦਾ ਸੀ ਕਿ ਪੰਜਾਬ ਵਿੱਚ ਸਭ ਠੀਕ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ । ਪੰਜਾਬ ਦੇ ਸਕੂਲਾਂ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਦੇਣ ਲਈ ਮੈਂ ਸਾਰੀ ਉਮਰ ਪੰਜਾਬ ਦਾ ਧੰਨਵਾਦੀ ਹਾਂ। ਕੇਂਦਰ ਸਰਕਾਰ ਨੇ ਮੈਨੂੰ ਜੇਲ੍ਹ ਭੇਜ ਦਿੱਤਾ ਤੇ ਕਿਹਾ ਗਿਆ ਕਿ ਮੈਂ ਭ੍ਰਿਸ਼ਟ ਹਾਂ। ਜਿਸ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ, ਉੱਥੇ ਬਿਜਲੀ ਦੀਆਂ ਦਰਾਂ ਅਸਮਾਨ ਨੂੰ ਛੂਹ ਰਹੀਆਂ ਹਨ।

 

 

 

 

Exit mobile version