Site icon TheUnmute.com

ਅਰਵਿੰਦ ਕੇਜਰੀਵਾਲ ਭਲਕੇ ਉਪ ਰਾਜਪਾਲ ਨੂੰ ਸੌਂਪਣਗੇ ਅਸਤੀਫਾ, PAC ਦੀ ਬੈਠਕ ‘ਚ ਹੋਈ ਇਹ ਚਰਚਾ

Arvind Kejriwal

ਚੰਡੀਗੜ੍ਹ, 16 ਸਤੰਬਰ 2024: ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਛਿੜੀ ਹੈ | ‘ਆਪ’ ਮੰਤਰੀ ਲਗਾਤਰ ਅਰਵਿੰਦ ਕੇਜਰੀਵਾਲ ਕੋਲ ਆ ਰਹੇ ਹਨ | ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਸ਼ਾਮ 4.30 ਵਜੇ LG ਸਕੱਤਰੇਤ ‘ਚ ਮੁਲਾਕਾਤ ਕਰਨਗੇ।

ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਪੀਏਸੀ (ਰਾਜਨੀਤਿਕ ਐਕਸ਼ਨ ਕਮੇਟੀ) ਦੀ ਬੈਠਕ ਤੋਂ ਬਾਅਦ ਕਿਹਾ ਕਿ ਭਲਕੇ ਮੁੱਖ ਮੰਤਰੀ ਕੇਜਰੀਵਾਲ ਉਪ ਰਾਜਪਾਲ (ਐਲਜੀ) ਨੂੰ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ। ਪੀਏਸੀ ਦੀ ਬੈਠਕ ‘ਚ ਸੀਐਮ ਕੇਜਰੀਵਾਲ ਨੇ ਸਾਰਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਫੀਡਬੈਕ ਲਈ ਹੈ ।

Exit mobile version