Site icon TheUnmute.com

ਪੰਜਾਬ ‘ਚ ਅੱਜ ਮੁੜ ਸਰਗਰਮ ਹੋਣਗੇ ਅਰਵਿੰਦ ਕੇਜਰੀਵਾਲ, ‘ਆਪ’ ਆਗੂਆਂ ਨਾਲ ਕਰਨਗੇ ਬੈਠਕਾਂ

Arvind Kejriwal

ਚੰਡੀਗੜ੍ਹ, 25 ਮਈ 2024: ਦਿੱਲੀ ਅਤੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਦੀ ਵੋਟਿੰਗ ਪੂਰੀ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਵਿੱਚ ਸਰਗਰਮ ਹੋ ਜਾਣਗੇ। ਕੇਜਰੀਵਾਲ ਅੱਜ (ਸ਼ਨੀਵਾਰ) ਸ਼ਾਮ 7 ਵਜੇ ਸਿਵਲ ਲਾਈਨ ਸਥਿਤ ਆਪਣੀ ਰਿਹਾਇਸ਼ ਤੋਂ ਪੰਜਾਬ ਲਈ ਰਵਾਨਾ ਹੋਣਗੇ ਅਤੇ ਰਾਤ ਕਰੀਬ 9 ਵਜੇ ਅੰਮ੍ਰਿਤਸਰ ਪਹੁੰਚਣਗੇ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਰੋਡ ਸ਼ੋਅ ਕਰ ਰਹੇ ਹਨ। ਅਜਿਹੇ ‘ਚ ਕੇਜਰੀਵਾਲ ਰਾਤ ਨੂੰ ਉੱਥੇ ਪਹੁੰਚ ਜਾਣਗੇ ਅਤੇ ਬੈਠਕਾਂ ਕਰਨਗੇ |

ਕੇਜਰੀਵਾਲ (Arvind Kejriwal) 26 ਮਈ ਨੂੰ ਫ਼ਿਰੋਜ਼ਪੁਰ ਜਾਣਗੇ ਅਤੇ ਦੁਪਹਿਰ ਬਾਅਦ ਉਹ ਫ਼ਿਰੋਜ਼ਪੁਰ ਦੇ ਟਾਊਨ ਹਾਲ ਵਿਖੇ ਮੀਟਿੰਗ ਕਰਨਗੇ, ਜਦਕਿ ਸ਼ਾਮ ਨੂੰ ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ ‘ਆਪ’ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕਰਨਗੇ। ਇਸ ਤੋਂ ਇਲਾਵਾ ਹੋਰਨਾਂ ਸਰਕਲਾਂ ਵਿੱਚ ਵੀ ਉਨ੍ਹਾਂ ਵੱਲੋਂ ਰੈਲੀਆਂ ਕੀਤੀਆਂ ਜਾਣੀਆਂ ਹਨ। ਪਾਰਟੀ ਸੂਬੇ ‘ਚ 13 ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਸ ਵਾਰ ਸੂਬੇ ‘ਚ ‘ਆਪ’ ਦੀ ਸਰਕਾਰ ਹੈ

Exit mobile version