ਚੰਡੀਗੜ੍ਹ 07 ਦਸੰਬਰ 2021: ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਕਰਤਾਰਪੁਰ ਪਹੁੰਚੇ ਹਨ , ਜਿੱਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਔਰਤਾਂ ਲਈ 1000 ਹਜ਼ਾਰ ਰੁਪਏ ਦੀ ਗਰੰਟੀ ਦੇਣ ਵਾਲੀ ਮੁਹਿੰਮ ਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਹ ਹਰ ਰਜਿਸਟਰਡ ਮਹਿਲਾ ਨੂੰ ਹਰੇਕ ਮਹੀਨੇ 1000 ਰੁਪਏ ਦਿੱਤੇ ਜਾਣਗੇ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਤੇ ਸ਼ਬਦੀ ਹਮਲਾ ਕਰਦੇ ਉਨ੍ਹਾਂ ਨੇ ਕਿਹਾ ਕਿ 1 ਹਜ਼ਾਰ ਰੁਪਏ ਮਿਲਣ ’ਤੇ ਤੁਸੀਂ ਇੱਕ ਸੂਟ ਖਰੀਦ ਲੈਣਾ ਅਤੇ ਚੰਨੀ ਨੂੰ ਕਹਿਣਾ ਕਿ ਇਹ ਮੇਰੇ ਕਾਲੇ ਭਰਾ ਨੇ ਲੈ ਕੇ ਦਿੱਤਾ ਹੈ।
(Arvind Kejriwal) ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਰੇਤੇ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਪੰਜਾਬ ਵਿੱਚ 20 ਹਜ਼ਾਰ ਕਰੋੜ ਦੀ ਰੇਤਾ ਚੋਰੀ ਹੋ ਰਹੀ ਹੈ ਤੇ ਪੈਸਾ ਉੱਪਰ ਤੱਕ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਬਣਨ ਤੇ ਰੇਤ ਮਾਫ਼ੀਆ ਠੱਲ੍ਹ ਪਾ ਕੇ ਉਹ ਪੈਸਾ ਪੰਜਾਬ ਦੇ ਵਿਕਾਸ ਲਈ ਲਗਾਇਆ ਜਾਵੇਗਾ | ਇਸ ਰੈਲੀ ’ਚ ਚੰਨੀ ਨੂੰ ਜਵਾਬ ਦਿੰਦਿਆਂ ਕਿਹਾ ਕਿ 1000 ਰੁਪਏ ਲੈਣ ਨਾਲ ਕੋਈ ਵੀ ਜਨਾਨੀ ਭਿਖਾਰੀ ਨਹੀਂ ਬਣਦੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੀਆਂ ਜਨਾਨੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੀਆਂ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਬਹੁਤ ਮਿਹਨਤ ਕਰਦੀਆਂ ਹਨ।