Arvind Kejriwal

ਅਰਵਿੰਦ ਕੇਜਰੀਵਾਲ ਨੇ ਬਜਟ 2022 ਸੰਬੰਧੀ ਕੇਂਦਰ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ 01 ਫਰਵਰੀ 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਅੱਜ ਬਜਟ 2022 (Budget 2022) ਪੇਸ਼ ਕੀਤਾ| ਇਸਦੇ ਚੱਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦਾ ਬਜਟ 2022 ‘ਤੇ ਆਪਣਾ ਬਿਆਨ ਦਿੱਤਾ | ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਕੋਰੋਨਾ ਮਹਾਮਾਰੀ ਦੇ ਸਮੇਂ ਲੋਕਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ, ਪਰ ਆਮ ਲੋਕਾਂ ਲਈ ਇਸ ਬਜਟ ‘ਚ ਕੁਝ ਨਹੀਂ ਹੈ। ਬਜਟ 2022 ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਆਮ ਲੋਕਾਂ ਲਈ ਬਜਟ ‘ਚ ਕੁਝ ਨਹੀਂ ਹੈ। ਮਹਿੰਗਾਈ ਨੂੰ ਘਟਾਉਣ ਲਈ ਕੁਝ ਨਹੀਂ. ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਕਿਹਾ, “ਕੋਰੋਨਾ ਵਾਇਰਸ ਤੋਂ ਪੀੜਤ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ।

ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਸਨਅਤਕਾਰਾਂ ਨੂੰ ਟੈਕਸ ਛੋਟ, ਜਨਤਾ ਨੂੰ ਨਹੀਂ। ਕਿਸਾਨ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕੋਈ ਗਾਰੰਟੀ ਨਹੀਂ। ਪਹਿਲਾਂ ਦੋ ਕਰੋੜ ਨੌਕਰੀਆਂ ਦਾ ਝੂਠ ਬੋਲਿਆ, ਹੁਣ 60 ਲੱਖ ਨੌਕਰੀਆਂ ਦਾ ਵੱਡਾ ਝੂਠ। ਵਾਹ ਰੇ ਮੋਦੀ ਜੀ, ਤੁਸੀਂ ਵੰਦੇ ਭਾਰਤ ਦੇ ਨਾਂ ‘ਤੇ ਸਰਮਾਏਦਾਰਾਂ ਨੂੰ 400 ਗੱਡੀਆਂ ਦੇ ਕੇ “ਧੰਦੇਭਾਰਤ” ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ‘ਵਿਨਾਸ਼’ ਤੋਂ ਬਾਅਦ ਹੁਣ ‘ਪ੍ਰਧਾਨ ਮੰਤਰੀ ਗਤੀਸ਼ਕਤੀ ਮਿਸ਼ਨ’ ਸ਼ੁਰੂ ਹੋਵੇਗਾ। ਬਜਟ ਦੀ ਪ੍ਰਾਪਤੀ ਦੇਸ਼ ਦੀਆਂ ਸਰਕਾਰੀ ਜਾਇਦਾਦਾਂ ਦੀ ਵਿਕਰੀ ਹੈ। ਪੁੱਤ ਦੌਲਤ ਵਧਾਉਂਦੇ ਹਨ, ਕੁਪੁੱਤ ਦੌਲਤ ਵੇਚਦੇ ਹਨ।

Scroll to Top