ਦੋ ਦਿਨ ਦੇ ਪੰਜਾਬ ਦੌਰੇ ਲਈ ਸੰਗਰੂਰ ਪਹੁੰਚੇ ਅਰਵਿੰਦ ਕੇਜਰੀਵਾਲ

ਸੰਗਰੂਰ; ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ 2 ਦਿਨ ਦੇ ਪੰਜਾਬ ਦੌਰੇ ਤੇ ਹਨ। ਅੱਜ ਅਰਵਿੰਦ ਕੇਜਰੀਵਾਲ ਸ਼ਤਾਬਦੀ ਤੋਂ ਸੰਗਰੂਰ ਪਹੁੰਚੇ। ਉਨ੍ਹਾਂ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਤੇ ਹਰਪਾਲ ਚੀਮਾ ਤੇ ਪੰਜਾਬ ਦੀ ਪੂਰੀ ਲੀਡਰਸ਼ਿਪ ਪਹੁੰਚੀ।
ਕੇਜਰੀਵਾਲ ਕੇਜਰੀਵਾਲ ਭਗਵੰਤ ਮਾਨ ਦੇ ਘਰ ਖਾਣਾ ਖਾਣਗੇ ਤੇ ਇਸ ਤੋਂ ਬਾਅਦ ਉਹ ਮਾਨਸਾ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ।
ਦੱਸਦਈਏ ਕਿ ਇਸ ਦੌਰੇ ਦੌਰਾਨ ਉਹ ਸੰਗਰੂਰ, ਮਾਨਸਾ ਤੇ ਬਠਿੰਡਾ ਜਾਣਗੇ, ਅੱਜ ਉਹ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਤੇ 29 ਅਕਤੂਬਰ ਨੂੰ ਪੰਜਾਬ ਦੇ ਲੋਕਾਂ ਨੂੰ ਮਿਲਣਗੇ। ਅਜਿਹਾ ਲੱਗ ਰਿਹਾ ਹੈ ਕਿ ਅਗਲੀਆਂ ਵਿਧਾਨਸਭਾ ਚੋਣਾਂ ਨੂੰ ਲਾ ਕੇ ਪਾਰਟੀ ਨੇ ਪੂਰੀ ਤਿਆਰੀ ਫੜ ਲਈ ਹੈ।

Scroll to Top