ਚੰਡੀਗੜ੍ਹ 21 ਸਤੰਬਰ 2022: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ 22 ਸਤੰਬਰ 2022 ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ ਕਰ ਦਿੱਤਾ ਹੈ | ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਰਾਜਪਾਲ ਕੈਬਨਿਟ ਦੁਆਰਾ ਬੁਲਾਏ ਗਏ ਇਜਲਾਸ ਨੂੰ ਕਿਵੇਂ ਮਨ੍ਹਾ ਕਰ ਸਕਦੇ ਹਨ? ਫਿਰ ਤਾਂ ਜਨਤੰਤਰ ਖ਼ਤਮ ਹੈ। ਰਾਜਪਾਲ ਨੇ ਅਜੇ 2 ਦਿਨ ਪਹਿਲਾਂ ਹੀ ਇਜਲਾਸ ਦੀ ਇਜਾਜ਼ਤ ਦਿੱਤੀ ਸੀ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਆਪ੍ਰੇਸ਼ਨ ਲੋਟਸ ਫੇਲ ਹੋਣ ਲੱਗਾ ਅਤੇ ਸੰਖਿਆ ਪੂਰੀ ਨਹੀਂ ਹੋਈ ਤਾਂ ਉੱਪਰੋਂ ਇੱਕ ਕਾਲ ਆਈ ਜਿਸ ਵਿੱਚ ਇਜਾਜ਼ਤ ਵਾਪਸ ਲੈਣ ਲਈ ਕਿਹਾ ਗਿਆ।ਅੱਜ ਦੇਸ਼ ਵਿੱਚ ਇੱਕ ਪਾਸੇ ਸੰਵਿਧਾਨ ਹੈ ਅਤੇ ਦੂਜੇ ਪਾਸੇ ਅਪਰੇਸ਼ਨ ਲੋਟਸ।
ਦੂਜੇ ਪਾਸੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਟਵੀਟ ਕਰਦਿਆਂ ਕਿਹਾਂ ਕਿ ਭਾਰਤ ਵਿੱਚ ਸੰਸਦੀ ਲੋਕਤੰਤਰ ਠੱਪ ਹੋ ਜਾਵੇਗਾ ਜੇਕਰ ਮਾਨਯੋਗ ਰਾਜਪਾਲ ਵਿਧਾਨ ਸਭਾ ਸੈਸ਼ਨ ਬੁਲਾਉਣ ਵਰਗੇ ਮਾਮਲਿਆਂ ਵਿੱਚ ਵਿਵੇਕ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ।