Bhagwant Mann

ਜਿੱਤ ਦੇ ਬਾਅਦ ਦਿੱਲੀ ਪਹੁੰਚੇ ਭਗਵੰਤ ਮਾਨ, ਕੇਜਰੀਵਾਲ ਨੇ ਜੱਫੀ ਪਾ ਕੇ ਦਿੱਤੀ ਵਧਾਈ

ਚੰਡੀਗੜ੍ਹ : ਆਮ ਆਦਮੀ ਪਾਰਟੀ (Aam Aadmi Party ) ਨੇ ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ (Bhagwant Mann) ਇਸ ਇਤਿਹਾਸ ਜਿੱਤ ਪਿੱਛੋਂ ਅੱਜ ਦਿੱਲੀ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ।

ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਤੇ ਪਾਰਟੀ ਦੀ ਪੰਜਾਬ ਵਿੱਚ ਜਿੱਤ ਤੋਂ ਬਾਅਦ ਅੱਜ ਪਹਿਲੀ ਵਾਰ ਭਗਵੰਤ ਮਾਨ (Bhagwant Mann) ਕੇਜਰੀਵਾਲ ਨੂੰ ਮਿਲੇ। ਉਨ੍ਹਾਂ ਨੇ ਪੈਰ ਛੂਹ ਕੇ ਕੇਜਰੀਵਾਲ ਤੋਂ ਅਸ਼ੀਰਵਾਦ ਲਿਆ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਗਲੇ ਲਾਇਆ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਉਥੇ ਮੌਜੂਦ ਸਨ। ਮਨੀਸ਼ ਸਿਸੋਦੀਆ ਨੇ ਵੀ ਭਗਵੰਤ ਮਾਨ ਨੂੰ ਗਲ ਲਾ ਕੇ ਇਸ ਜਿੱਤ ਦੀ ਵਧਾਈ ਦਿੱਤੀ।

ਪੰਜਾਬ ਵਿੱਚ ਨਵੀਂ ਸਰਕਾਰ ਬਣਾਉਣ ਬਾਰੇ ਗੱਲਬਾਤ ਕਰਨ ਮਾਨ ਦੁਪਹਿਰ ਲਗਭਗ 2.15 ਵਜੇ ਕੇਜਰੀਵਾਲ ਨੂੰ ਮਿਮਲਣ ਪਹੁੰਚੇ। ਉਨ੍ਹਾਂ ਨਾਲ ਪੰਜਾਬ ਪਾਰਟੀ ਇੰਚਰਾਜ ਰਾਘਵ ਚੱਡਾ ਵੀ ਸਨ, ਜਿਨ੍ਹਾਂ ਨੂੰ ਟ੍ਰੈਫਿਕ ਜਾਮ ਵਿੱਚ ਫਸੇ ਹੋਣ ਕਰਕੇ ਮਾਨ ਦੇ ਨਾਲ ਪਹੁੰਚਣ ਵਿੱਚ ਦੇਰ ਹੋ ਗਈ।

Scroll to Top