ਪਟਿਆਲਾ 25 ਜਨਵਰੀ 2022: ਪਟਿਆਲਾ ਦੇ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ (Shri Kali Mata Mandir) ਵਿਖੇ ਹੋਈ ਬੇਅਦਬੀ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਐਮ ਚਿਹਰਾ ਭਗਵੰਤ ਮਾਨ (Bhagwant Mann) ਮੰਦਿਰ ਵਿਖੇ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਮੰਦਰ ਦੇ ਪੁਜਾਰੀ ਨਾਲ ਇਸ ਘਟਨਾ ਸਬੰਧੀ ਗੱਲ ਕੀਤੀ ਉੱਥੇ ਹੀ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੁਝ ਮਾਸਟਰਮਾਈਂਡ ਲੋਕ ਹਨ | ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ|
ਉੱਥੇ ਹੀ ਪਟਿਆਲਾ ਵਿਖੇ ਬੀਜੇਪੀ ਦੇ ਵਰਕਰਾਂ ਵੱਲੋਂ ਭਗਵੰਤ ਮਾਨ (Bhagwant Mann) ਦਾ ਮੰਦਿਰ ਵਿਚ ਪਹੁੰਚਣ ਤੇ ਵਿਰੋਧ ਵੀ ਕੀਤਾ ਗਿਆ | ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਖੇ ਭਗਵੰਤ ਮਾਨ ਦੇ ਪਹੁੰਚਣ ਤੇ ਉਨ੍ਹਾਂ ਦਾ ਖਿਲਾਫ ਨਾਅਰੇਬਾਜ਼ੀ ਕੀਤੀ | ਇਸ ਵਿਰੋਧ ਵਿਚਕਾਰ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਗਵੰਤ ਮਾਨ ਨੂੰ ਸਹੀ ਸਲਾਮਤ ਵਾਪਸ ਭੇਜਿਆ ਗਿਆ |