ਹਰਪ੍ਰੀਤ ਸਿੰਘ ਹੈਪੀ

ਐੱਨਆਈਏ ਵਲੋਂ ਗ੍ਰਿਫਤਾਰ ਹਰਪ੍ਰੀਤ ਸਿੰਘ ਹੈਪੀ ਬਿਲਕੁਲ ਨਿਰਦੋਸ਼: ਪਰਿਵਾਰਕ ਮੈਂਬਰ

ਲੁਧਿਆਣਾ 02 ਦਸੰਬਰ 2022: ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ਮਾਮਲੇ ‘ਚ ਹਰਪ੍ਰੀਤ ਸਿੰਘ ਹੈਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ | ਹਰਪ੍ਰੀਤ ਸਿੰਘ ਹੈਪੀ ਪੁਲਿਸ ਮੁਤਾਬਕ ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ਮੁੱਖ ਮੁਲਜ਼ਮ ਹੈ | ਪੁਲਿਸ ਵੱਲੋਂ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੀ ਮਾਤਾ ਜੋਗਿੰਦਰ ਕੌਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ 16 ਸਾਲ ਮਲੇਸ਼ੀਆ ਗਿਆ ਸੀ ਅਤੇ ਬੀਤੇ 4 ਸਾਲਾਂ ਤੋਂ ਉਸ ਵੱਲੋਂ ਮਲੇਸ਼ੀਆ ਘਰ ਨਹੀਂ ਪਰਤਿਆ |ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਸਾਰੀ ਘਟਨਾ ਬਣਾਈ ਜਾ ਰਹੀ ਹੈ | ਹਰਪ੍ਰੀਤ ਸਿੰਘ ਖਿਲਾਫ ਇੱਕ ਸੋਚੀ ਸਮਝੀ ਸਾਜਿਸ ਹੈ | ਹਰਪ੍ਰੀਤ ਸਿੰਘ ਉਰਫ ਬੱਬਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ | ਉਸ ਦੀ ਮਾਤਾ ਨੇ ਕਿਹਾ ਕਿ 16 ਸਾਲ ਪਹਿਲਾਂ ਹੀ ਉਸ ਵੱਲੋਂ ਅੰਮ੍ਰਿਤਪਾਨ ਕੀਤਾ ਸੀ ਅਤੇ ਹੁਣ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |

ਹਰਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਉਸਨੇ ਕਦੇ ਵੀ ਕੋਈ ਬੁਰਾ ਕੰਮ ਨਹੀਂ ਕੀਤਾ | ਉਸਦੀ ਮਾਤਾ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਗੁਰੂ ਦੇ ਚਰਨਾਂ ‘ਚ ਬੈਠ ਕੇ ਅਰਦਾਸ ਕਰਦਾ ਸੀ ਅਤੇ ਉਨ੍ਹਾਂ ਨੂੰ ਆਪਣੇ ਗੁਰੂ ‘ਤੇ ਭਰੋਸਾ ਹੈ ਕਿ ਗੁਰੂ ਉਨ੍ਹਾਂ ਦੇ ਪੁੱਤਰ ਨੂੰ ਇਸ ਕੇਸ ‘ਚੋਂ ਬਾਹਰ ਕੱਢੇਗਾ | ਹਾਰਪੀਟ ਸਿੰਘ ਦੀ ਮਾਤਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਨਾਲ ਗਲਤ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਹੀ ਉਸਦੀ ਤਸਵੀਰ ਅਖਬਾਰ ਅਤੇ ਹੋਰ ਜਰੀਏ ਰਾਹੀਂ ਉਨ੍ਹਾਂ ਤੱਕ ਪਹੁੰਚੀ ਸੀ | ਲੇਕਿਨ ਉਹਨਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਪੁੱਤਰ ਕੋਈ ਵੀ ਗਲਤ ਕੰਮ ਨਹੀਂ ਕਰ ਸਕਦਾ |

ਜ਼ਿਕਰਯੋਗ ਹੈ ਕਿ ਮੈਂ ਹੈਪੀ ਮਲੇਸ਼ੀਆ ਨੂੰ ਲੈ ਕੇ ਐਨਆਈਏ ਦੀ ਟੀਮ ਵੱਲੋਂ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਅੱਜ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ | ਪੁਲਿਸ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਵਾਪਸ ਲਿਆ ਰਹੀ ਹੈ | ਉਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਨਿਰਦੋਸ਼ ਹੈ ਅਤੇ ਜਾਣ-ਬੁੱਝ ਕੇ ਪੁਲਿਸ ਉਸ ‘ਤੇ ਕਾਰਵਾਈ ਕਰ ਰਹੀ ਹੈ |

Scroll to Top