Site icon TheUnmute.com

ਗੁਰਦਾਸਪੁਰ ਜ਼ਿਲ੍ਹੇ ਦਾ ਫੋਜੀ ਜਵਾਨ ਕਰਮਬੀਰ ਸਿੰਘ ਡਿਊਟੀ ਦੌਰਾਨ ਹੋਇਆ ਸ਼ਹੀਦ

Army Soldier

ਚੰਡੀਗੜ੍ਹ, 09 ਜਨਵਰੀ 2025: ਪੰਜਾਬ ਦੇ ਰਹਿਣ ਵਾਲੇ ਇੱਕ ਫੋਜੀ ਜਵਾਨ (Army Soldier) ਦੇਸ਼ ਦੇ ਰਾਖੀ ਕਰ ਹੋਇਆ ਡਿਊਟੀ ਦੌਰਾਨ ਅਸਾਮ ‘ਚ ਸ਼ਹੀਦ ਹੋ ਗਿਆ | ਉਕਤ ਸ਼ਹੀਦ ਜਵਾਨ ਕਰਮਬੀਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਿਵਾਨੀਵਾਲ ਦਾ ਰਹਿਣ ਵਾਲਾ ਸੀ |

40 ਸਾਲ ਦਾ ਫੋਜੀ ਜਵਾਨ ਕਰਮਬੀਰ ਸਿੰਘ ਜੋ ਕਿ ਅਸਾਮ ‘ਚ ਫੌਜ ‘ਚ ਕਰੇਨ ਆਪਰੇਟਰ ਸੀ ਜੋ ਕਿ ਡਿਊਟੀ ਦੌਰਾਨ ਪਹਾੜੀ ਡਿਗਣ ਨਾਲ ਸ਼ਹੀਦ ਹੋ ਗਿਆ | ਸ਼ਹੀਦ ਕਰਮਬੀਰ ਸਿੰਘ ਆਪਣੇ ਪਿੱਛੇ ਆਪਣਾ 14 ਸਾਲ ਦਾ ਬੇਟਾ ਪਤਨੀ ਅਤੇ ਬਜ਼ੁਰਗ ਮਾਂ ਅਤੇ ਪਿਓ ਨੂੰ ਛੱਡ ਗਿਆ ਹੈ |

ਸ਼ਹਾਦਤ ਦੀ ਖ਼ਬਰ ਸੁਣ ਕੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ | ਭਲਕੇ ਸ਼ਹੀਦ ਕਰਮਬੀਰ ਸਿੰਘ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਦਿਵਾਨੀਵਾਲ ਪੁਹੰਚੇਗੀ ਅਤੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ |

Read More: Kisan Andolan 2025: ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖ਼ੁ.ਦ.ਕੁ.ਸ਼ੀ, ਇਲਾਜ ਦੌਰਾਨ ਹੋਈ ਮੌ.ਤ

Exit mobile version