Site icon TheUnmute.com

ਫੌਜ ਦਾ ਹੈਲੀਕਾਪਟਰ ਉੱਤਰੀ ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਹੋਇਆ ਹਾਦਸਾਗ੍ਰਸਤ

Army helicopter

ਚੰਡੀਗੜ੍ਹ 11 ਮਾਰਚ 2022: ਉੱਤਰੀ ਕਸ਼ਮੀਰ ‘ਚ ਗੁਰੇਜ ਸੈਕਟਰ ‘ਚ ਭਾਰਤੀ ਫੌਜ ਦਾ ਇਕ ਹੈਲੀਕਾਪਟਰ (Army helicopter) ਹਾਦਸੇ ਦੀ ਸ਼ਿਕਾਰ ਹੋ ਗਿਆ ਹੈ | ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੰਟਰੋਲ ਰੇਖਾ ਕੋਲ ਦੂਰ ਦੇ ਇਲਾਕੇ ‘ਚ ਇਕ ਹੈਲੀਕਾਪਟਰ ‘ਚੀਤਾ ਬੀ ਐੱਸ ਐੱਫ (BSF) ਦੇ ਬੀਮਾਰ ਕਰਮੀ ਨੂੰ ਲੈਣ ਜਾ ਰਿਹਾ ਸੀ।ਇਸ ਸੰਬੰਧੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਸ ਹਾਦਸੇ ‘ਚ ਇੱਕ ਪਾਇਲਟ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।

ਸੂਤਰਾਂ ਦੇ ਅਨੁਸਾਰ ਫੌਜ ਦਾ ਹੈਲੀਕਾਪਟਰ (Army helicopter) ਉਤਰਨ ਹੀ ਵਾਲਾ ਸੀ, ਇਸ ਦੌਰਾਨ ਮੌਸਮ ਖ਼ਰਾਬ ਹੋਣ ਕਾਰਨ ਉਸ ਨੇ ਕੰਟਰੋਲ ਗੁਆ ਦਿੱਤਾ, ਹਾਦਸਾ ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਗੁਜਰਾਂ ਨਾਲੇ ਕੋਲ ਵਾਪਰਿਆ ਹੈ।ਇਸਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਦਲ ਨੂੰ ਰਵਾਨਾ ਕੀਤਾ ਗਿਆ ਹੈ ਅਤੇ ਹਵਾਈ ਟੋਹੀ ਦਲ ਜਿਊਂਦੇ ਬਚੇ ਲੋਕਾਂ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਨਾਲ ਜੁੜੀ ਪੂਰੀ ਜਾਣਕਾਰੀ ਹਾਲੇ ਨਹੀਂ ਮਿਲ ਸਕੀ ਹੈ।

Exit mobile version