June 28, 2024 8:17 pm
ਪੰਜਾਬ ਨੈਸ਼ਨਲ ਬੈਂਕ

ਅੰਮ੍ਰਿਤਸਰ ‘ਚ ਹਥਿਆਰਬੰਦ ਲੁਟੇਰੇ ਪੰਜਾਬ ਨੈਸ਼ਨਲ ਬੈਂਕ ‘ਚੋਂ 18 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਚੰਡੀਗੜ੍ਹ 19 ਦਸੰਬਰ 2022: ਪੰਜਾਬ ਦੇ ਅੰਮ੍ਰਿਤਸਰ ਵਿੱਚ ਦੋ ਹਥਿਆਰਬੰਦ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ (Punjab National Bank) ਨੂੰ ਲੁੱਟ ਦਾ ਸ਼ਿਕਾਰ ਬਣਾਇਆ ਹੈ | ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੁਟੇਰੇ ਕਰੀਬ 18 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੈਂਕ ‘ਚ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਕੱਥੂਨੰਗਲ ਥਾਣਾ ਮਹਿਜ਼ 300 ਮੀਟਰ ਦੀ ਦੂਰੀ ‘ਤੇ ਹੈ। ਸੀਸੀਟੀਵੀ ਤੋਂ ਸਾਫ਼ ਹੋ ਗਿਆ ਸੀ ਕਿ ਦੋਵੇਂ ਲੁਟੇਰੇ ਐਕਟਿਵਾ ‘ਤੇ ਹੀ ਆਏ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਸਾਰੇ ਨਾਕਿਆਂ ’ਤੇ ਮੁਲਜ਼ਮਾਂ ਦੇ ਸੀਸੀਟੀਵੀ ਵੀਡੀਓ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ |

ਇਸ ਦੌਰਾਨ ਬੈਂਕ ਮੈਨੇਜਰ ਰੋਹਿਨ ਬੱਬਰ ਨੇ ਦੱਸਿਆ ਕਿ ਸਵੇਰੇ ਕਰੀਬ 10.55 ਵਜੇ ਦੋ ਲੁਟੇਰੇ ਬੈਂਕ ਅੰਦਰ ਦਾਖਲ ਹੋਏ। ਦੋਹਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਸਿਰਾਂ ‘ਤੇ ਪਰਨੇ ਬੰਨ੍ਹੇ ਹੋਏ ਸਨ। ਪਿਸਤੌਲ ਦਿਖਾ ਕੇ ਪੂਰੇ ਸਟਾਫ ਨੂੰ ਇਕ ਪਾਸੇ ਕਰ ਦਿੱਤਾ । ਇਸ ਤੋਂ ਬਾਅਦ ਲੁਟੇਰਿਆਂ ਨੇ ਧਮਕੀ ਦਿੱਤੀ ਕਿ ਨਕਦੀ ਖੁਦ ਦੇ ਦਿਓ, ਨਹੀਂ ਤਾਂ ਗੋਲੀ ਮਾਰ ਦੇਣਗੇ। ਦੋਵੇਂ ਲੁਟੇਰੇ ਕੈਸ਼ ਕਾਊਂਟਰ ਤੋਂ ਨਕਦੀ ਲੈ ਕੇ ਫ਼ਰਾਰ ਹੋ ਗਏ।