Site icon TheUnmute.com

ਫਿਰੋਜ਼ਪੁਰ ‘ਚ ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

Ferozepur

ਫਿਰੋਜ਼ਪੁਰ 03 ਅਗਸਤ 2022: ਪੰਜਾਬ ‘ਚ ਅਕਸਰ  ਹੀ ਲੁੱਟ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ | ਅਜਿਹਾ ਇਕ ਹੋਰ ਮਾਮਲਾ ਫਿਰੋਜ਼ਪੁਰ (Ferozepur) ਤੋਂ ਸਾਹਮਣੇ ਆਇਆ ਜਿੱਥੇ ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਅੰਮ੍ਰਿਤਸਰ ਰੋਡ ‘ਤੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ‘ਤੇ ਬੀਤੀ ਦੇਰ ਰਾਤ ਚਾਰ ਹਥਿਆਰਬੰਦ ਅਤੇ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਕੀਤੀ |

ਪ੍ਰਾਪਤ ਜਾਣਕਾਰੀ ਅਨੁਸਾਰ ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਮੁਲਜ਼ਮਾਂ ਕੋਲੋਂ ਪਿਸਤੌਲ ਦੀ ਨੋਕ ‘ਤੇ ਕਰੀਬ 27500 ਰੁਪਏ ਲੁੱਟ ਲਏ | ਇਸਦੇ ਨਾਲ ਹੀ ਲੁਟੇਰਿਆਂ ਨੇ ਭੰਨਤੋੜ ਕੀਤੀ ਅਤੇ ਜਾਂਦੇ ਜਾਂਦੇ ਦੋ ਮੋਬਾਇਲ ਫੋਨ ਵੀ ਨਾਲ ਲੈ ਗਏ | ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋ ਗਈਆਂ | ਸੂਚਨਾ ਮਿਲਣ ‘ਤੇ ਪਲਵਿੰਦਰ ਸਿੰਘ ਡੀਐਸਪੀ ਜ਼ੀਰਾ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਇਸ ਦੌਰਾਨ ਡੀਐਸਪੀ ਜ਼ੀਰਾ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ‘ਤੇ ਭਾਲ ਜਾਰੀ ਕਰ ਦਿੱਤੀ ਹੈ ਅਤੇ ਵੱਖ ਵੱਖ ਥਿਊਰੀਆਂ ‘ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸਦੇ ਨਾਲ ਹੀ ਪੈਟਰੋਲ ਪੰਪ ਮਾਲਕ ਕੁਲਦੀਪ ਅਤੇ ਨਵਜੋਤ ਦੁਆਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ |

Exit mobile version