July 7, 2024 8:20 pm
ਪੈਗੰਬਰ ਮੁਹੰਮਦ

ਅਰਬ ਦੇਸ਼ਾਂ ਨੇ ਭਾਰਤੀ ਉਤਪਾਦਾਂ ‘ਤੇ ਲਗਾਈ ਪਾਬੰਦੀ, ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

ਚੰਡੀਗੜ੍ਹ 06 ਜੂਨ 2022: ਭਾਜਪਾ ਨੇਤਾਵਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਪੈਗੰਬਰ ਮੁਹੰਮਦ ‘ਤੇ ਦਿੱਤੇ ਬਿਆਨ ‘ਤੇ ਖਾੜੀ ਦੇਸ਼ਾਂ ਨੇ ਸਖਤ ਇਤਰਾਜ਼ ਜਤਾਇਆ ਹੈ। ਮਾਮਲੇ ਨੂੰ ਲੈ ਕੇ ਕਤਰ, ਕੁਵੈਤ ਅਤੇ ਈਰਾਨ ਨੇ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਆਪਣਾ ਰੋਸ ਪ੍ਰਗਟਾਇਆ ਹੈ। ਕਤਰ-ਕੁਵੈਤ ਨੇ ਇਸ ਬਿਆਨ ‘ਤੇ ਭਾਰਤ ਸਰਕਾਰ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਵੀ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਹੋਰ ਅਰਬ ਦੇਸ਼ਾਂ ਨੇ ਆਪਣੇ ਸੁਪਰ ਸਟੋਰਾਂ ‘ਚ ਭਾਰਤੀ ਉਤਪਾਦਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਮਾਮਲੇ ਨੂੰ ਲੈ ਕੇ 57 ਮੁਸਲਿਮ ਦੇਸ਼ਾਂ ਦੇ ਇਸਲਾਮਿਕ ਸਹਿਯੋਗ ਸੰਗਠਨ (Organization of Islamic Cooperation) ਨੇ ਵੀ ਨਿੰਦਾ ਕੀਤੀ ਹੈ। ਸੰਗਠਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ- ਪਿਛਲੇ ਸਮੇਂ ‘ਚ ਭਾਰਤ ‘ਚ ਮੁਸਲਮਾਨਾਂ ਖਿਲਾਫ ਹਿੰਸਾ ਦੇ ਮਾਮਲੇ ਵਧੇ ਹਨ। ਕਈ ਰਾਜਾਂ ਵਿੱਚ ਵਿਦਿਅਕ ਅਦਾਰਿਆਂ ਵਿੱਚ ਮੁਸਲਮਾਨਾਂ ਦੇ ਹਿਜਾਬ ਉੱਤੇ ਪਾਬੰਦੀ ਦੇ ਨਾਲ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ OIC ਦੇ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ- ਭਾਰਤ ਓਆਈਸੀ ਸਕੱਤਰੇਤ ਦੀਆਂ ਬੇਲੋੜੀਆਂ ਅਤੇ ਛੋਟੀ ਸੋਚ ਵਾਲੀਆਂ ਟਿੱਪਣੀਆਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰਦੀ ਹੈ ਅਤੇ ਭਾਰਤ ਸਰਕਾਰ ਸਾਰੇ ਧਰਮਾਂ ਨੂੰ ਸਨਮਾਨ ਕਰਦੀ ਹੈ |