Site icon TheUnmute.com

ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲਣ ‘ਤੇ ਨਵ-ਨਿਯੁਕਤ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ

Government jobs

ਚੰਡੀਗੜ੍ਹ, 13 ਅਗਸਤ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਚੰਡੀਗੜ੍ਹ ਸੈਕਟਰ-35 ਵਿਖੇ ਮਿਊਂਸਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ (Appointment letters) ਸੌਂਪੇ | ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ (Government jobs) ਦੇਣ ‘ਤੇ ਨੌਜਵਾਨਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ |

ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਨਵ-ਨਿਯੁਕਤ ਮਨੀਸ਼ ਸ਼ਰਮਾ ਨੇ ਦੱਸਿਆ ਕਿ ਉਸਨੇ 2021 ‘ਚ ਮਾਸਟਰ ਡਿਗਰੀ ਕੀਤੀ ਸੀ ਅਤੇ ਸਰਕਾਰੀ ਨੌਕਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ | ਉਨ੍ਹਾਂ ਕਿਹਾ ਪਹਿਲਾਂ ਪੰਜਾਬ ‘ਚ ਨੌਕਰੀਆਂ ਵੇਚੀਆਂ ਜਾਂਦੀਆਂ ਸਨ, ਹੁਣ ਹਲਾਤ ਬਦਲੇ ਹਨ | ਹੁਣ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ | ਇਸਤੋਂ ਪਹਿਲਾਂ ਮਨੀਸ਼ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ |

ਧੂਰੀ ਨੇੜੇ ਦੇ ਪਿੰਡ ਸ਼ੇਰਪੁਰ ਸੋਢੀਆਂ ਦੇ ਨੌਜਵਾਨ ਨੇ ਦੱਸਿਆ ਕਿ ਉਹ 14 ਸਾਲਾਂ ਤੋਂ ਪ੍ਰਾਈਵੇਟ ਕੰਪਨੀ’ਚ ਕੰਮ ਕਰ ਰਿਹਾ ਹੈ, ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਉਸਨੇ ਸਰਕਾਰੀ ਨੌਕਰੀ ਦੀ ਝਾਕ ਛੱਡ ਦਿੱਤੀ ਸੀ, ਪਰ ਹੁਣ ਨੌਜਵਾਨਾਂ ਨੂੰ ਕਾਬਲੀਅਤ ਨਾਲ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ | ਇਸਦੇ ਹੀ ਲੁਧਿਆਣਾ ਦੀ ਪ੍ਰਾਈਵੇਟ ਅਧਿਆਪਕਾ ਮਨਿੰਦਰ ਕੌਰ ਨੇ ਦੱਸਿਆ ਕਿ ਉਸਦਾ ਹੁਣ ਇਹ ਸੁਪਨਾ ਸਾਕਾਰ ਹੋਇਆ ਹੈ |

ਨਵ-ਨਿਯੁਕਤ ਲੜਕੀ ਕੋਮਲ ਸਾਗਰ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਸਰਕਾਰੀ ਨੌਕਰੀ  (Government jobs) ਦੀ ਪ੍ਰੀਖਿਆਵਾਂ ਦਿੱਤੀਆਂ, ਪਰ ਨਿਰਾਸ਼ਾ ਹੱਥ ਲੱਗੀ | ਉਨ੍ਹਾਂ ਕਿਹਾ ਕਿ ਹਬੂੰ ਹਲਾਤ ਬਦਲੇ ਹਨ ਅਤੇ ਪਾਰਦਰਸ਼ੀ ਢੰਗ ਨਾਲ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ।

ਨਵ-ਨਿਯੁਕਤ ਕੌਮਾਂਤਰੀ ਪਹਿਲਵਾਨ ਰਣਧੀਰ ਸਿੰਘ ਨੇ ਦੱਸਿਆ ਕਿ ਉਸਦੀ 2008 ‘ਚ ਪੰਜਾਬ ਪੁਲਿਸ ‘ਚ ਚੋਣ ਹੋਈ ਸੀ, ਪਰ 2012 ‘ਚ ਉਸਨੂੰ ਕੱਢ ਦਿੱਤਾ | ਹੁਣ ਕੁਸ਼ਤੀ ਅਕੈਡਮੀ ਚਲਾ ਰਿਹਾ ਹੈ | ਹੁਣ ਰਣਧੀਰ ਸਿੰਘ ਨੂੰ ਪੰਜਾਬ ਸਰਕਾਰ ‘ਚ ਪਟਵਾਰੀ ਦੀ ਨੌਕਰੀ ਮਿਲੀ ਹੈ |

ਨਵ-ਨਿਯੁਕਤ ਸਰਬਜੀਤ ਸਿੰਘ ਨੇ ਕਿਹਾ ਕਿ ਉਸ ਨੇ 18 ਸਾਲ ਭਾਰਤੀ ਫੌਜ ‘ਚ ਸੇਵਾ ਨਿਭਾਈ । ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵੱਲ ਕੋਈ ਦਿਲਚਸਪੀ ਨਹੀਂ ਦਿਖਾਈ | ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦੇ ਕੇ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ |

 

 

Exit mobile version