Site icon TheUnmute.com

ਸਿੱਖਿਆ ਮੰਤਰੀ ਵਲੋਂ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ‘ਤੇ ਸੌਂਪੇ ਨਿਯੁਕਤੀ ਪੱਤਰ

ਨਿਯੁਕਤੀ ਪੱਤਰ

ਚੰਡੀਗੜ੍ਹ 26 ਮਈ 2022: ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ਉੱਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ ।ਇਨ੍ਹਾਂ ਵਿੱਚ 7 ਕਲਰਕ, 4 ਐੱਸ.ਐੱਲ.ਏ., 9 ਸੇਵਾਦਾਰ ਅਤੇ 3 ਚੌਕੀਦਾਰ ਸ਼ਾਮਲ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਵਿਭਾਗ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਤਰਸ ਦੇ ਆਧਾਰ ਉੱਤੇ ਕੇਸਾਂ ਨੂੰ ਪਹਿਲ ਨਾਲ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਵਿੱਛੜੇ ਪਰਿਵਾਰਕ ਮੈਂਬਰ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਵਿਭਾਗ ਵੱਲੋਂ ਘੱਟ ਸਮੇਂ ਅੰਦਰ ਇਹ ਨਿਯੁਕਤੀ ਪੱਤਰ ਦੇ ਕੇ ਪਰਿਵਾਰਾਂ ਨੂੰ ਮੱਦਦ ਦੇਣ ਦੀ ਨਿਮਾਣੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਮੈਂ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਦੇ ਉੱਜਵਲ ਭਵਿੱਖ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕਰਦਾ ਹਾਂ।

Exit mobile version