ਚੰਡੀਗੜ੍ਹ 17 ਮਾਰਚ 2022: ਬੀਤੇ ਦਿਨ ਕਾਂਗਰਸ ਪਾਰਟੀ ਵਲੋਂ ਚੋਣਾਂ ਤੋਂ ਬਾਅਦ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਰਜਨੀ ਪਾਟਿਲ, ਜੈਰਾਮ ਰਮੇਸ਼, ਅਜੈ ਮਾਕਨ (Ajay Maken), ਜਤਿੰਦਰ ਸਿੰਘ ਅਤੇ ਅਵਿਨਾਸ਼ ਪਾਂਡੇ ਨੂੰ ਨਿਯੁਕਤ ਕੀਤਾ ਗਿਆ | ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਹੋਈ ਕਰਾਰੀ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੰਜ ਸੀਨੀਅਰ ਕਾਂਗਰਸੀ ਆਗੂਆਂ ਨੂੰ ਜ਼ੁੰਮੇਵਾਰੀ ਸੌਂਪੀ ਹੈ।
ਜਾਣਕਾਰੀ ਅਨੁਸਾਰ ਅਜੈ ਮਾਕਨ ( Ajay Maken) ਨੂੰ ਪੰਜਾਬ ਲਿਆ ਨਿਯੁਕਤ ਕੀਤਾ ਹੈ | ਇਸਦੇ ਨਾਲ ਹੀ ਰਜਨੀ ਪਾਟਿਲ ਨੂੰ ਗੋਆ, ਜੈਰਾਮ ਰਮੇਸ਼ ਨੂੰ ਮਨੀਪੁਰ, ਜਤਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਅਤੇ ਅਵਿਨਾਸ਼ ਪਾਂਡੇ ਨੂੰ ਉੱਤਰਾਖੰਡ ਲਈ ਨਿਯੁਕਤ ਕੀਤਾ ਹੈ। ਇਹ ਆਗੂ ਵਿਧਾਇਕ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਹੋਰ ਮਹੱਤਵਪੂਰਨ ਆਗੂਆਂ ਨਾਲ ਸੰਗਠਨਾਤਮਕ ਤਬਦੀਲੀਆਂ ਸਬੰਧੀ ਵਿਚਾਰ ਵਟਾਂਦਰਾ ਕਰਨਗੇ ਅਤੇ ਚੋਣਾਂ ‘ਚ ਹੋਈ ਹਾਰ ਦਾ ਮੁਲਾਂਕਣ ਕਰਨਗੇ।