Site icon TheUnmute.com

‘ਐਪਲ’ ਦਾ ਰੂਸ ‘ਤੇ ਵੱਡਾ ਹਮਲਾ, ਸਰਵਿਸ ‘ਤੇ ਲਗਾਈ ਰੋਕ ਬੰਦ ਕੀਤੇ ਕਈ ਐਪਸ

Apple company

ਨੈਸ਼ਨਲ ਡੈਸਕ 2 ਮਾਰਚ 2022 : ਯੂਕਰੇਨ ਸੰਕਟ ਵਿਚਾਲੇ ‘ਐਪਲ’ Apple ਨੇ ਰੂਸ ‘ਤੇ ਵੱਡਾ ਐਕਸ਼ਨ ਲੈਂਦੇ ਹੋਏ ਆਪਣੇ ਪ੍ਰੋਡਕਟਸ ਦੀ ਸੇਲ ਰੋਕ ਦਿੱਤੀ ਹੈ, ਕੰਪਨੀ ਨੇ ਖੁਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਸ ‘ਚ ‘ਐਪਲ ਪੇਅ’ ਦੀ ਸਰਵਿਸ ‘ਤੇ ਰੋਕ ਲਗਾਈ ਸੀ, ਇਸ ਦੇ ਨਾਲ ਹੀ ‘ਐਪਲ’ ਨੇ ਰੂਸ ਦੇ ਚੀਜ਼ ‘ਐਪਲ ਆਰ.ਟੀ. ਅਤੇ Sputnik ਨੂੰ App Store ” ਤੋਂ ਵੀ ਹਟਾ ਦਿੱਤਾ ਹੈ, ਇਸ ਤੋਂ ਪਹਿਲਾ ਗੂਗਲ ਨੇ ਵੀ ਰੂਸ ‘ਤੇ ਪਾਬੰਧੀ ਲਗਾ ਦਿੱਤੀ ਸੀ, Apple ਨੇ ਯੂਕਰੇਨ ‘ਚ Apple Maps”ਦੀ ਟਰੈਫਿਕ ਅਤੇ ਲਾਈਵ ਇਸੀਟੇਂਟ ਫ਼ੀਚਰ ਨੂੰ ਡਿਸੇਬਲ ਕਰ ਦਿੱਤਾ ਹੈ,

ਇਸ ਤੋਂ ਪਹਿਲਾ ਗੂਗਲ ਨੇ ਵੀ ਯੂਕਰੇਨ ‘ਚ Google Maps ਦੇ ਟਰੈਫਿਕ ਡੇਟਾ ਨੂੰ ਆਫ ਕਰ ਦਿੱਤਾ ਸੀ, Apple ਨੇ ਕਿਹਾ ਕਿ ਅਸੀਂ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਹੁਤ ਚਿੰਤਿਤ ਹੈ ਅਤੇ ਉਹ ਸਾਰੇ ਲੋਕਾਂ ਨਾਲ ਖੜੇ ਹਨ, ਜੋ ਇਸ ਹਿੰਸਾ ਨੂੰ ਝੱਲ ਰਹੇ ਹਨ, ਅਸੀਂ ਇਸ ਹਮਲੇ ਦੇ ਜਵਾਬ ਦੇ ਰੂਸ ‘ਚ ਕਈ ਕਦਮ ਚੁੱਕੇ ਹਨ, ਪਿਛਲੇ ਹਫਤੇ ਅਸੀਂ ਰੂਸ ‘ਚ ਸਾਰੇ ਸੇਲ ਚੈਨਲਸ ਦੇ ਐਕਸਪੋਰਟ ਨੂੰ ਰੋਕ ਦਿੱਤਾ ਹੈ,

Apple Pay ਅਤੇ ਦੂਜੀ ਸਰਵਿਸ ਨੂੰ ਵੀ ਸੀਮਿਤ ਕਰ ਦਿੱਤਾ ਗਿਆ ਹੈ, ਕੰਪਨੀ ਨੇ ਦੱਸਿਆ ਕਿ ਅਸੀਂ ਸਥਿਤੀ ‘ਤੇ ਨਜਰ ਰੱਖੀ ਹੋਈ ਹੈ ਅਤੇ ਸਬੰਧਿਤ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਹਾਂ, ਦੱਸਦਈਏ ਕਿ ਪਿਛਲੇ ਹਫਤੇ ਯੂਕਰੇਨ ਦੇ ਪ੍ਰਧਾਨ ਮੰਤਰੀ Mykhailo Fedorov ਨੇ ਐਪਲ ਨੂੰ ਇਕ ਓਪਨ ਲੈਟਰ ਲਿਖਿਆ ਸੀ, ਜਿਸ ‘ਚ ਉਨ੍ਹਾਂ ਨੇ ਰੂਸ ਨੂੰ ਕੰਪਨੀ ਦੇ ਪ੍ਰੋਡਕਟਸ, ਸਰਵਿਸ ਅਤੇ ਐਪਲ ਸਟੋਰ ਤੋਂ ਦੂਰ ਕਰਨ ਦੀ ਮੰਗ ਕੀਤੀ ਸੀ,

Exit mobile version