Site icon TheUnmute.com

ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ DAP ਦੀ ਬਜਾਏ SSP ਖਾਦ ਦੀ ਵਰਤੋਂ ਕਰਨ ਦੀ ਅਪੀਲ

SSP fertilizer

ਫਾਜ਼ਿਲਕਾ, 12 ਨਵੰਬਰ 2024: ਪੰਜਾਬ ‘ਚ ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਸਰ੍ਹੋਂ, ਕਣਕ ਅਤੇ ਛੋਲਿਆਂ ਦੀ ਬਿਜਾਈ ਕਰ ਰਹੇ ਹਨ। ਅਜਿਹੀ ਸਥਿਤੀ ‘ਚ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਨੇ ਕਿਸਾਨਾਂ ਨੂੰ ਡੀਏਪੀ ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ (SSP fertilizer), ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਦੇ ਖਰਚੇ ਘਟਣਗੇ ਅਤੇ ਉਤਪਾਦਨ ਵਧੇਗਾ।

ਕੀ ਹੈ ਸੁਪਰ ਫਾਸਫੇਟ ਖਾਦ ?

ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਲਈ ਡੀਏਪੀ ਦੀ ਬਜਾਏ ਸਿੰਗਲ ਸੁਪਰ ਫਾਸਫੇਟ (SSP fertilizer), ਡਬਲ ਸੁਪਰ ਫਾਸਫੇਟ (ਡੀਐਸਪੀ), ਟ੍ਰਿਪਲ ਸੁਪਰ ਫਾਸਫੇਟ (ਟੀਐਸਪੀ), ਨਾਈਟਰੋਫਾਸਫੇਟ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਨਾਲ ਲਾਗਤ ਵੀ ਘਟੇਗੀ, ਉਤਪਾਦਨ ਵੀ ਚੰਗਾ ਹੋਵੇਗਾ ਅਤੇ ਫ਼ਸਲ ਦੀ ਗੁਣਵੱਤਾ ਵੀ ਚੰਗੀ ਰਹੇਗੀ |

ਉਨ੍ਹਾਂ ਦੱਸਿਆ ਕਿ ਸਿੰਗਲ ਸੁਪਰ ਫਾਸਫੇਟ, ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਫਾਸਫੋਰਸ ਭਰਪੂਰ ਖਾਦਾਂ ਹਨ, ਸਿੰਗਲ ਸੁਪਰ ਫਾਸਫੇਟ ‘ਚ 16 ਫੀਸਦੀ ਅਤੇ 12 ਫੀਸਦੀ ਸਲਫਰ ਅਤੇ 18 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ | ਡਬਲ ਸੁਪਰ ਫਾਸਫੇਟ ‘ਚ
32 ਫੀਸਦੀ ਫਾਸਫੋਰਸ, ਟ੍ਰਿਪਲ ਸੁਪਰ ਫਾਸਫੇਟ 48 ਫੀਸਦੀ ਤੱਤ ਹੁੰਦਾ ਹੁੰਦਾ ਹੈ। ਇਸਦੇ ਨਾਲ ਹੀ 1-2 ਪ੍ਰਤੀਸ਼ਤ ਸਲਫਰ ਅਤੇ 12-16 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਇਸੇ ਤਰਾਂ ਨਾਈਟਰੋਫਾਸਫੇਟ ‘ਚ 23 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ।

ਡੀਏਪੀ ਦੇ ਮੁਕਾਬਲੇ ਸਿੰਗਲ ਸੁਪਰ ਫਾਸਫੇਟ, ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਖਾਦ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਡੀਏਪੀ ਦੇ ਹਰ ਥੈਲੇ ‘ਚ 23 ਕਿਲੋ ਫਾਸਫੋਰਸ ਅਤੇ 9 ਕਿਲੋ ਨਾਈਟ੍ਰੋਜਨ ਹੁੰਦਾ ਹੈ। ਜੇਕਰ ਡੀਏਪੀ ਦੇ ਬਦਲ ਵਜੋਂ 3 ਥੈਲੇ ਸਿੰਗਲ ਸੁਪਰ ਫਾਸਫੇਟ, 2 ਥੈਲੇ ਡਬਲ ਸੁਪਰ ਫਾਸਫੇਟ, 1 ਬੈਗ ਟ੍ਰਿਪਲ ਸੁਪਰ ਫਾਸਫੇਟ, 2.5 ਥੈਲੇ ਨਾਈਟ੍ਰੋਫਾਸਫੇਟ ਅਤੇ 1 ਬੈਗ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਡੀ.ਏ.ਪੀ. ਦੇ ਬਰਾਬਰ ਹੀ ਫਸਲਾਂ ਦਾ ਵਿਕਾਸ ਤੇ ਵਾਧਾ ਹੋਵੇਗਾ।

 

Exit mobile version