top search in india

Google Search: ਸ਼ਹਿਨਾਜ਼ ਗਿੱਲ ਤੋਂ ਇਲਾਵਾ ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਲੋਕਾਂ ਨੇ ਗੂਗਲ ‘ਤੇ ਕੀਤਾ ਸਰਚ

ਚੰਡੀਗੜ੍ਹ 10 ਦਸੰਬਰ 2021: ਗੂਗਲ (Google) ਹਰ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਲੋਕਾਂ ਦੀ ਸੂਚੀ ਤਿਆਰ ਕਰਦਾ ਹੈ | ਗੂਗਲ (Google) ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਗੂਗਲ ਵੱਲੋਂ ਜਾਰੀ ਕੀਤੀ ਟਾਪ-10 ਸੈਲੀਬ੍ਰਿਟੀਜ਼ ਦੀ ਲਿਸਟ ‘ਚ ਨੀਰਜ ਚੋਪੜਾ ਸਿਖਰ ਤੇ ਹਨ | ਇਸਦੇ ਨਾਲ ਹੀ ਦੂਜੇ ਨੰਬਰ ‘ਤੇ ਬਾਲੀਵੁੱਡ (Bollywood) ਦੇ ਕਿੰਗ ਅਖਵਾਉਣ ਵਾਲੇ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਹੈ।ਜੋ ਕਿ ਡਰੱਗ ਦੇ ਮਾਮਲੇ ਵਿਚ ਚਰਚਿਤ ਰਹੇ | ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਦਾ ਨਾਂ ਸਿਖ਼ਰ -10 ‘ਚ ਨਹੀਂ ਆਇਆ । ਇਸ ਦੇ ਨਾਲ ਹੀ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਲੋਕਾਂ ਦੁਆਰਾ ਸਭ ਤੋਂ ਜ਼ਿਆਦਾ ਗੂਗਲ ‘ਤੇ ਸਰਚ ਕੀਤਾ ਗਿਆ ਹੈ।

1.ਨੀਰਜ ਚੋਪੜਾ (Neeraj Chopra) ਜੈਵਲਿਨ ਥ੍ਰੋਅਰ ਐਥਲੀਟ ਹਨ। ਨੀਰਜ ਨੇ 87.58 ਮੀਟਰ ਜੈਵਲਿਨ ਸੁੱਟ ਕੇ ਟੋਕੀਓ ਓਲੰਪਿਕ 2021 ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ।ਸਾਲ 2021 ‘ਚ ਸਭ ਤੋਂ ਜ਼ਿਆਦਾ ਸਰਚ ਨੀਰਜ ਚੋਪੜਾ ਨੂੰਕਿੱਤਾ ਗਿਆ ਹੈ।

2. ਆਰੀਅਨ ਖ਼ਾਨ (Aryan khan)
ਇਸਤੋਂ ਬਾਅਦ ਸਿਖ਼ਰ 10 ਦੀ ਸੂਚੀ ‘ਚ ਨੀਰਜ ਚੋਪੜਾ ਤੋਂ ਬਾਅਦ ਆਰੀਅਨ ਖ਼ਾਨ ਦੂਜੇ ਨੰਬਰ ‘ਤੇ ਹੈ। ਆਰੀਅਨ ਖ਼ਾਨ ਡਰੱਗ ਮਾਮਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ।

3. ਅਦਾਕਾਰਾ ਸ਼ਹਿਨਾਜ਼ ਗਿੱਲ(Shehnaaz Gill) ‘ਬਿੱਗ ਬੌਸ 13’ ਫੇਮ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹੈ। ਅਦਾਕਾਰਾ ਸ਼ਹਿਨਾਜ਼ ਨੂੰ ‘ਬਿੱਗ ਬੌਸ’ ਤੋਂ ਕਾਫੀ ਪ੍ਰਸਿੱਧੀ ਮਿਲੀ। ਇਸੇ ਸਾਲ ਸਤੰਬਰ ‘ਚ ਉਨ੍ਹਾਂ ਦੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸ਼ਹਿਨਾਜ਼ ਨੂੰ ਗੂਗਲ ‘ਤੇ ਬਹੁਤ ਸਰਚ ਕੀਤਾ ਗਿਆ।

 


ਇਸਤੋਂ ਇਲਾਵਾ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ,ਸਿਧਾਰਥ ਸ਼ੁਕਲਾ ,ਵਰੁਨ ਧਵਨ ਤੇ ਓਹਨਾ ਦੀ ਪਤਨੀ ਨਤਾਸ਼ਾ ਦਲਾਲ ਨੂੰ ਵੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ |

Scroll to Top