July 9, 2024 12:07 am
Uttrakhand

ਪੰਜਾਬ ਨੂੰ ਛੱਡ ਗੋਆ, ਉੱਤਰਾਖੰਡ ਅਤੇ ਮਣੀਪੁਰ ‘ਚ ਖਿੜਿਆ ਭਾਜਪਾ ਦਾ ਕਮਲ

ਵਿਧਾਨ ਸਭਾ ਚੋਣਾਂ 2022 ‘ਚ ਉੱਤਰ ਪ੍ਰਦੇਸ਼ ਦੇ ਨਾਲ ਹੀ ਭਾਜਪਾ ਦਾ ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਮੁੜ ਤੋਂ ਕਮਲ ਨੂੰ ਖਿੜਿਆ ਹੈ| ਭਾਜਪਾ ਦੀ ਲਹਿਰ ਪੰਜਾਬ ‘ਚ ਨਹੀਂ ਚੱਲ ਸਕੀ ਭਾਜਪਾ ਨੂੰ ਸਿਰਫ 2 ਸੀਟਾਂ ਹੀ ਮਿਲ ਸਕੀਆਂ |

ਚੰਡੀਗੜ੍ਹ 11 ਮਾਰਚ 2022: ਉੱਤਰ ਪ੍ਰਦੇਸ਼ ਦੇ ਨਾਲ ਹੀ ਭਾਜਪਾ ਦਾ ਉੱਤਰਾਖੰਡ (Uttarakhand) , ਗੋਆ (Goa) ਅਤੇ ਮਣੀਪੁਰ (Manipur) ’ਚ ਮੁੜ ਤੋਂ ਕਮਲ ਨੂੰ ਖਿੜਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਦੇ ਨਤੀਜਿਆਂ ‘ਚ ਭਾਜਪਾ ਨੂੰ ਸਿਰਫ 2 ਸੀਟਾਂ ਹੀ ਮਿਲ ਸਕੀਆਂ ਹਨ | ਪੰਜਾਬ ਦੀ ਜਨਤਾ ‘ਤੇ ਮੋਦੀ ਦਾ ਡਬਲ ਇੰਜਣ ਵਾਲੀ ਸਰਕਾਰ ਦਾ ਪਲਾਨ ਸ਼ਾਇਦ ਪੰਜਾਬ ਨੂੰ ਜਨਤਾ ਨੂੰ ਲੁਭਾ ਨਹੀਂ ਸਕਿਆ|

                                        ਉੱਤਰਾਖੰਡ ‘ਚ ਭਾਜਪਾ ਦੀ ਜਿੱਤ

Uttarakhand
ਵੋਟਾਂ ਦੀ ਗਿਣਤੀ ਦੇ ਰੁਝਾਨਾਂ ਮੁਤਾਬਕ ਸੂਬੇ ਦੀਆਂ 70 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ (BJP) ਨੇ 47 ਸੀਟਾਂ ‘ਤੇ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ |ਕਾਂਗਰਸ ਨੂੰ 19 ਸੀਟਾਂ ‘ਤੇ ਹੀ ਜਿੱਤ ਮਿਲੀ | ਪਰ ਇਥੇ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਰਹੇ ਪੁਸ਼ਕਰ ਸਿੰਘ ਧਾਮੀ ਖਟੀਮਾ ਸੀਟ ਤੋਂ ਹਾਰ ਗਏ ਹਨ। ਇਸਦੇ ਨਾਲ ਹੀ ਉੱਤਰਾਖੰਡ ’ਚ ਕਾਂਗਰਸ ਦੇ ਚੋਟੀ ਦੇ ਨੇਤਾ ਹਰੀਸ਼ ਰਾਵਤ ਨੂੰ ਲਾਲ ਕੂਆਂ ਹਲਕੇ ਤੋਂ ਹਾਰ ਦਾ ਮੂੰਹ ਵੇਖਣਾ ਪਿਆ।ਪਹਿਲੀ ਵਾਰ ਸਾਰੀਆਂ 70 ਸੀਟਾਂ ‘ਤੇ ਪੂਰੇ ਜੋਸ਼ ਨਾਲ ਚੋਣ ਲੜ ਰਹੀ ‘ਆਪ’ ਖਾਤਾ ਵੀ ਨਹੀਂ ਖੋਲ੍ਹ ਸਕੀ। ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਕਰਨਲ ਅਜੈ ਕੋਠਿਆਲ ਗੰਗੋਤਰੀ ਹਲਕੇ ਤੋਂ ਚੋਣ ਹਾਰ ਗਏ ਹਨ।

                             ਗੋਆ ਚੋਣਾਂ ‘ਚ ਭਾਜਪਾ ਨੇ ਲਗਾਈ ਹੈਟ੍ਰਿਕ

Goa
ਭਾਜਪਾ ਨੇ ਗੋਆ (Goa) ‘ਚ 20 ਹਾਸਲ ਕੀਤੀਆਂ ਹਨ | ਭਾਜਪਾ ਮੁੜ ਤੋਂ ਗੋਆ ਦੀ ਸੱਤਾ ’ਚ ਵਾਪਸੀ ਕਰ ਰਹੀ ਹੈ। ਗੋਆ ’ਚ ਪਾਰਟੀ ਦੇ ਦੋਵੇਂ ਉੱਪ ਮੁੱਖ ਮੰਤਰੀ ਮਨੋਹਰ ਅਜਗਾਂਵਕਰ ਅਤੇ ਚੰਦਰਕਾਂਤ ਆਪਣੇ ਨੇੜਲੇ ਵਿਰੋਧੀਆਂ ਤੋਂ ਚੋਣ ਹਾਰ ਗਏ ਜਦੋਕਿ ਮੁੱਖ ਮੰਤਰੀ ਪ੍ਰਮੋਦ ਸਾਂਵਤ ਕੁਝ ਹੀ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। । ਇਸ ਦੇ ਨਾਲ ਹੀ 4 ‘ਚੋਂ 3 ਆਜ਼ਾਦ ਜਿੱਤੇ ਉਮੀਦਵਾਰਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ।ਦੇਸ਼ ਦੇ ਸਭ ਤੋਂ ਛੋਟੇ ਸੂਬੇ ਗੋਆ ’ਚ ਭਾਜਪਾ ਦੀ ਸਰਕਾਰ ਬਣਨੀ ਲੱਗਭਗ ਤੈਅ ਹੋ ਗਈ ਹੈ। ਇਕ ਗੱਲ ਸਪਸ਼ਟ ਹੈ ਕਿ ਭਾਜਪਾ ਵਿਰੋਧੀ ਵੋਟ ਵਿਰੋਧੀ ਪਾਰਟੀਆਂ ’ਚ ਹੀ ਵੰਡੇ ਗਏ। ਇਸ ਦਾ ਸਿੱਧਾ ਲਾਭ ਭਾਜਪਾ ਨੂੰ ਮਿਲਿਆ। ਗੋਆ ’ਚ ਭਾਜਪਾ ਜਿੱਤ ਦੀ ਹੈਟ੍ਰਿਕ ਮਨਾਏਗੀ।

                             ਭਾਜਪਾ ਨੇ ਜਿੱਤਿਆ ਮਣੀਪੁਰ ਦਾ ਚੋਣ ਦੰਗਲ

Manipur
ਮਣੀਪੁਰ (Manipur)  ਵਿਧਾਨ ਸਭਾ ਚੋਣਾਂ ‘ਚ 32 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ | ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਚੋਣਾਂ ‘ਚ ਜਿੱਤ ਹਾਸਲ ਕੀਤੀ ਹੈ | ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਇਬੋਬੀ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਕਾਂਗਰਸ ਸੂਬੇ ’ਚ 5 ਸੀਟਾਂ ਨਾਲ ਚੌਥੇ ਨੰਬਰ ’ਤੇ ਪਹੁੰਚ ਗਈ ਹੈ। ਪੰਜਾਬ ‘ਚ ਝਾੜੂ ਫੇਰ ਨਤੀਜੇ ਲਿਆਉਣ ਵਾਲੀ ਆਮ ਆਦਮੀ ਪਾਰਟੀ ਉੱਤਰਾਖੰਡ ਅਤੇ ਗੋਆ ’ਚ ਕੋਈ ਕਮਾਲ ਨਹੀਂ ਵਿਖਾ ਸਕੀ।