Site icon TheUnmute.com

ਭਰਤੀ ਪ੍ਰਕਿਰਿਆ ‘ਚ ਪਰਚੀ-ਖਰਚੀ ਦੇ ਦੋਸ਼ ‘ਚ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ: ਮਨੋਹਰ ਲਾਲ

Manohar Lal

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਲੋਕ ਸੇਵਾ ਆਯੋਗ ਦੀ ਭਰਤੀ ਪ੍ਰਕਿਰਿਆ ਵਿਚ ਵਿਰੋਧੀ ਧਿਰ ਵੱਲੋਂ ਪਰਚੀ-ਖਰਚੀ ਦੇ ਦੋਸ਼ ਦੇ ਸੰਦਰਭ ਵਿਚ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਪਵਿੱਤਰ ਗ੍ਰੰਥ ਸ੍ਰੀਮਦਭਗਵਦਗੀਤਾ ‘ਤੇ ਹੱਥ ਰੱਖ ਕੇ ਸੁੰਹ ਖਾਉਂਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਪੱਧਰ ਦੇ ਕੋਈ ਵੀ ਅਧਿਕਾਰੀ ਦੀ ਸ਼ਾਮਲ ਪਾਇਆ ਗਿਆ, ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਤੁਰੰਤ ਬਰਖ਼ਾਸਤ ਕੀਤਾ ਜਾਵੇਗਾ।

ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਬੋਲ ਰਹੇ ਸਨ। ਮਨੋਹਰ ਲਾਲ ਨੇ ਕਾਂਗਰਸ ਪਾਰਟੀ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਮੌਜੂਦਾ ਵਿਚ ਕਾਂਗਰਸ ਪਾਰਟੀ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਭੰਡਾਰ ਵਿਚ ਜਾਣ ਤਾਂ ਪੂੜੀ ਖਤਮ, ਬਾਹਰ ਆਉਣ ਤਾਂ ਚੱਪਲ ਗਾਇਬ।

Exit mobile version