cancer

ਦੇਸ਼ ਭਰ ‘ਚ ਸਸਤੀਆਂ ਹੋਣਗੀਆਂ ਐਂਟੀਬਾਇਓਟਿਕਸ, ਟੀਕੇ ਤੇ ਕੈਂਸਰ ਵਿਰੋਧੀ ਦਵਾਈਆਂ

ਚੰਡੀਗੜ੍ਹ 13 ਸਤੰਬਰ 2022: ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਤਾਜ਼ਾ ਜਾਣਕਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਵਾਲੀਆਂ ਹਨ। ਇਨ੍ਹਾਂ ਵਿੱਚ ਕੁਝ ਐਂਟੀ-ਇਨਫੈਕਸ਼ਨ ਦਵਾਈਆਂ ਜਿਵੇਂ ਕਿ ਆਈਵਰਮੈਕਟਿਨ, ਮੁਪਿਰੋਸਿਨ, ਨਿਕੋਟੀਨ ਰਿਪਲੇਸਮੈਂਟ ਥੈਰੇਪੀ ਵਰਗੀਆਂ ਦਵਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ |

ਇਸਦੇ ਨਾਲ ਹੀ ਹੁਣ ਇਸ ਸੂਚੀ ਵਿੱਚ 384 ਦਵਾਈਆਂ ਸ਼ਾਮਲ ਹੋ ਗਈਆਂ ਹਨ। ਇਸ ਦੇ ਨਾਲ ਹੀ ਇਸ ਰਾਸ਼ਟਰੀ ਸੂਚੀ ਵਿੱਚੋਂ 26 ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਵਿੱਚ ਰੈਨਿਟੀਡੀਨ, ਸੂਕਰਲਫੇਟ, ਵ੍ਹਾਈਟ ਪੈਟਰੋਲੇਟਮ, ਐਟੀਨੋਲੋਲ ਅਤੇ ਮੈਥਾਈਲਡੋਪਾ ਸ਼ਾਮਲ ਹਨ। ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਨਾਲ ਕਈ ਐਂਟੀਬਾਇਓਟਿਕਸ, ਟੀਕੇ ਅਤੇ ਕੈਂਸਰ (Cancer) ਵਿਰੋਧੀ ਦਵਾਈਆਂ ਸਸਤੀਆਂ ਹੋ ਜਾਣਗੀਆਂ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਤਾਜ਼ਾ ਜ਼ਰੂਰੀ ਦਵਾਈਆਂ ਦੀ ਸੂਚੀ ਜਾਰੀ ਕੀਤੀ। ਮਾਂਡਵੀਆ ਨੇ ਟਵੀਟ ਕੀਤਾ, ‘ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ 2022 ਜਾਰੀ ਕੀਤੀ ਗਈ। ਇਸ ਵਿੱਚ 27 ਸ਼੍ਰੇਣੀਆਂ ਵਿੱਚ 384 ਦਵਾਈਆਂ ਸ਼ਾਮਲ ਹਨ। ਬਹੁਤ ਸਾਰੀਆਂ ਐਂਟੀਬਾਇਓਟਿਕਸ, ਵੈਕਸੀਨ, ਕੈਂਸਰ ਵਿਰੋਧੀ ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਕਿਫਾਇਤੀ ਬਣ ਜਾਣਗੀਆਂ ਅਤੇ ਮਰੀਜ਼ਾਂ ਦੇ ਜੇਬ ਤੋਂ ਬਾਹਰ ਦੇ ਖਰਚਿਆਂ ਨੂੰ ਘਟਾ ਦੇਵੇਗਾ।

Scroll to Top